ਰਿਸ਼ਵਤ ਮਾਮਲਾ: ਸੀਬੀਆਈ ਨੇ ‘ਬ੍ਰਿਜ ਐਂਡ ਰੂਫ ਕੰਪਨੀ’ ਦੇ ਸੀਐੱਮਡੀ ਦੇ ਕਾਰਜਕਾਰੀ ਸਕੱਤਰ ਸਣੇ ਸੱਤ ਵਿਅਕਤੀ ਗ੍ਰਿਫ਼ਤਾਰ
04:22 PM Sep 17, 2023 IST
ਨਵੀਂ ਦਿੱਲੀ, 17 ਸਤੰਬਰ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਉੜੀਸਾ ਵਿੱਚ ‘ਏਕਲਵਿਆ ਮਾਡਲ ਰੈਜ਼ੀਡੈਂਸ਼ੀਅਲ ਸਕੂਲ’ ਲਈ ਟੈਂਡਰ ਗੁਜਰਾਤ ਦੀ ਇਕ ਨਿੱਜੀ ਕੰਪਨੀ ਨੂੰ ਦੇਣ ਨਾਲ ਸਬੰਧਤ 20 ਲੱਖ ਰੁਪਏ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਜਨਤਕ ਖੇਤਰ ਦੇ ਅਦਾਰੇ ‘ਬ੍ਰਿਜ ਐਂਡ ਰੂਫ ਕੰਪਨੀ (ਇੰਡੀਆ) ਲਿਮਿਟਡ’ ਦੇ ਸੀਐੱਮਡੀ ਦੇ ਕਾਰਜਕਾਰੀ ਸਕੱਤਰ ਸਣੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੀਬੀਆਈ ਨੇ ‘ਬ੍ਰਿਜ ਐਂਡ ਰੂਫ ਕੰਪਨੀ (ਇੰਡੀਆ) ਲਿਮਿਟਡ’ ਦੇ ਸੀਐੱਮਡੀ ਦੇ ਕਾਰਜਕਾਰੀ ਸਕੱਤਰ ਆਸ਼ੀਸ਼ ਰਾਜਦਾਨ ਅਤੇ ਨਿੱਜੀ ਕੰਪਨੀ ‘ਹੇਤਲ ਕੁਮਾਰ ਪ੍ਰਵੀਨਚੰਦਰ ਰਾਜਗੁਰੂ’ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਕੇ ਕੋਲਕਾਤਾ, ਦਿੱਲੀ, ਨੋਇਡਾ, ਮੁੰਬਈ, ਨਾਗਪੁਰ ਤੇ ਰਾਜਕੋਟ ਵਿੱਚ ਛਾਪੇ ਮਾਰੇ ਅਤੇ ਰਿਸ਼ਵਤ ਦੇ 19.96 ਲੱਖ ਰੁਪਏ ਅਤੇ 26.60 ਲੱਖ ਰੁਪਏ ਹੋਰ ਬਰਾਮਦ ਕੀਤੇ। -ਪੀਟੀਆਈ
Advertisement
Advertisement