ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਇਕ ਦੇ ਵਿਕਾਸ ਕਾਰਜਾਂ ਵਾਲੇ ਨੀਂਹ ਪੱਥਰ ਤੋੜੇ

08:43 AM Jul 27, 2020 IST

ਪੱਤਰ ਪ੍ਰੇਰਕ
ਪਠਾਨਕੋਟ, 26 ਜੁਲਾਈ

Advertisement

ਪਿੰਡ ਕੋਲ੍ਹੀਆਂ ਅਤੇ ਬਕਨੌਰ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਕਾਂਗਰਸ ਪਾਰਟੀ ਦੇ ਵਿਧਾਇਕ ਜੋਗਿੰਦਰ ਪਾਲ ਦੇ ਰੱਖੇ ਵਿਕਾਸ ਕਾਰਜਾਂ ਦੇ ਦੋ ਨੀਂਹ ਪੱਥਰਾਂ ਨੂੰ ਤੋੜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਬਕਨੌਰ ਵਿੱਚ ਤੇ ਕੋਲ੍ਹੀਆਂ ਪਿੰਡ ਵਿੱਚ ਵਿਧਾਇਕ ਜੋਗਿੰਦਰ ਪਾਲ ਦੇ ਨਾਂ ਦਾ ਉਦਘਾਟਨੀ ਪੱਥਰ ਲਗਾਇਆ ਗਿਆ ਸੀ, ਜਿਸ ਨੂੰ ਸ਼ਰਾਰਤੀ ਤੱਤਾਂ ਨੇ ਤੋੜ ਦਿੱਤਾ। ਵਿਧਾਇਕ ਨੇ ਨੀਂਹ ਪੱਥਰ ਤੋੜਨ ਵਾਲੀ ਕਾਰਵਾਈ ਨੂੰ ਗਲਤ ਦੱਸਿਆ ਅਤੇ ਉਨ੍ਹਾਂ ਥਾਣਾ ਮੁਖੀ ਨਰੋਟ ਜੈਮਲ ਸਿੰਘ ਪ੍ਰੀਤਮ ਚੰਦ ਅਤੇ ਥਾਣਾ ਮੁਖੀ ਤਾਰਾਗੜ੍ਹ ਅਮਰੀਕ ਸਿੰਘ ਨੂੰ ਇਸ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ।

Advertisement
Advertisement
Tags :
ਕਾਰਜਾਂਤੋੜੇ;ਨੀਂਹਪੱਥਰਵਾਲੇਵਿਕਾਸਵਿਧਾਇਕ