For the best experience, open
https://m.punjabitribuneonline.com
on your mobile browser.
Advertisement

ਮਾਲਵੇ ਵਿੱਚ ਹਲਕੀ ਬੂੰਦਾਬਾਂਦੀ ਮਗਰੋਂ ਤਾਪਮਾਨ ’ਚ ਵਾਧੇ ਨੂੰ ਬਰੇਕ

08:02 AM Mar 14, 2024 IST
ਮਾਲਵੇ ਵਿੱਚ ਹਲਕੀ ਬੂੰਦਾਬਾਂਦੀ ਮਗਰੋਂ ਤਾਪਮਾਨ ’ਚ ਵਾਧੇ ਨੂੰ ਬਰੇਕ
Advertisement

ਸ਼ਗਨ ਕਟਾਰੀਆ
ਬਠਿੰਡਾ, 13 ਮਾਰਚ
ਇੱਥੇ ਅੱਜ ਸਵੇਰੇ ਦੱਖਣੀ ਦਿਸ਼ਾ ਤੋਂ ਆਏ ਗਰਜ-ਚਮਕ ਵਾਲੇ ਬੱਦਲਾਂ ਨੇ ਮਾਲਵਾ ਖੇਤਰ ’ਚ ਹਲਕੀ ਬੂੰਦਾਬਾਂਦੀ ਕਰਦਿਆਂ ਪੰਜਾਬ ਦੇ ਕਾਫੀ ਖੇਤਰ ਨੂੰ ਆਪਣੇ ਕਲਾਵੇ ਵਿੱਚ ਲਿਆ। ਉਂਜ ਤਾਂ ਇਸ ਬੂੰਦਾਬਾਂਦੀ ਦੇ ਪ੍ਰਭਾਵ ਹੇਠ ਗੁਆਂਢੀ ਰਾਜ ਹਰਿਆਣਾ ਅਤੇ ਰਾਜਸਥਾਨ ਹਿਸਾਰ ਤੇ ਹਨੂੰਮਾਨਗੜ੍ਹ ਆਦਿ ਦੇ ਕਈ ਹਿੱਸੇ ਵੀ ਰਹੇ। ਇਸ ਹਲਕੇ ਮੀਂਹ ਸਦਕਾ ਤੇਜ਼ੀ ਨਾਲ ਵਧਦੇ ਤਾਪਮਾਨ ਨੂੰ ਇੱਕ ਵਾਰੀ ਬਰੇਕ ਲੱਗ ਗਈ ਹੈ।
ਲੰਘੀ ਰਾਤ ਤੋਂ ਹੀ ਅਸਮਾਨ ਵਿੱਚ ਬੱਦਲਵਾਈ ਬਣੀ ਹੋਈ ਸੀ। ਛਰਾਟੇ ਵਰ੍ਹਾਉਣ ਮਗਰੋਂ ਦੁਪਹਿਰ ਵੇਲੇ ਮਾਲਵੇ ਦੇ ਵਧੇਰੇ ਹਿੱਸਿਆਂ ’ਚ ਚਮਕਦਾਰ ਧੁੱਪ ਨਿਕਲ ਆਈ। ਉਂਜ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਬੁੱਧਵਾਰ ਦੀ ਰਾਤ ਨੂੰ ਛਰਾਟਿਆਂ ਦੀ ਛਹਬਿਰ ਮੁੜ ਲੱਗਣ ਦੇ ਆਸਾਰ ਹਨ। ਵੀਰਵਾਰ ਸਵੇਰ ਤੱਕ ਮੌਸਮ ਆਮ ਵਾਂਗ ਹੋ ਕੇ ਸਾਫ਼ ਹੋਣ ਦੀ ਉਮੀਦ ਹੈ ਤੇ ਮਗਰੋਂ 18 ਮਾਰਚ ਤੱਕ ਮੌਸਮ ਦੇ ਖ਼ੁਸ਼ਕ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਅੱਜ ਹੋਈ ਹਲਕੀ ਬੂੰਦਾਬਾਂਦੀ ਨਾਲ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ। ਖੇਤੀ ਵਿਗਿਆਨੀਆਂ ਅਨੁਸਾਰ ਛਿੱਟੇ ਪੈਣ ਨਾਲ ਤਿੱਖੇ ਹੋਏ ਤਾਪਮਾਨ ਨੂੰ ਫਿਲਹਾਲ ਠੱਲ੍ਹ ਪਈ ਹੈ ਅਤੇ ਪਾਰਾ ਹੇਠ ਆਉਣ ਨਾਲ ਕਣਕ, ਸਬਜ਼ੀਆਂ, ਹਰੇ ਚਾਰੇ ਸਣੇ ਹੋਰ ਫ਼ਸਲਾਂ ਲਈ ਮੌਸਮ ਫਾਇਦੇਮੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੱਠੇ ਤਾਪਮਾਨ ’ਚ ਪੱਕ ਰਹੀ ਕਣਕ ਦੇ ਦਾਣਿਆਂ ਦੀ ਮੋਟਾਈ ’ਚ ਵਾਧਾ ਹੋਵੇਗਾ ਜਿਸ ਨਾਲ ਝਾੜ ਵਧੇਗਾ। ਪੰਜਾਬ ਭਰ ’ਚੋਂ ਅੱੱਜ ਬਠਿੰਡਾ ਦਾ ਤਾਪਮਾਨ ਸਭ ਤੋਂ ਘੱਟ ਰਿਹਾ। ਇਥੇ 11.0 ਡਿਗਰੀ ਸੈਲਸੀਅਸ ਜਦਕਿ ਪਟਿਆਲਾ ’ਚ ਪੰਜਾਬ ’ਚੋਂ ਸਭ ਤੋਂ ਵੱਧ 29.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਡਾਕਟਰਾਂ ਅਨੁਸਾਰ ਭਾਵੇਂ ਵਰਖਾ ਥੋੜ੍ਹੀ ਹੋਈ ਹੈ ਪਰ ਵਾਤਾਵਰਨ ’ਚ ਆਈ ਨਮੀ ਸਦਕਾ ਪੇਟ ਨਾਲ ਸਬੰਧਤ ਰੋਗਾਂ ਦਾ ਗ਼ਰਾਫ਼ ਥੱਲੇ ਆਵੇਗਾ।

Advertisement

Advertisement
Author Image

joginder kumar

View all posts

Advertisement
Advertisement
×