ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੀਆਰਡੀਐੱਸ ਨੇ ਲੁਧਿਆਣਾ ’ਚ ਬ੍ਰਾਂਚ ਖੋਲ੍ਹੀ

07:54 AM Mar 01, 2024 IST
ਬੀਆਰਡੀਐੱਸ ਦੀ ਬ੍ਰਾਂਚ ਦੇ ਉਦਘਾਟਨ ਮੌਕੇ ਹਾਜ਼ਰ ਸ਼ਖ਼ਸੀਅਤਾਂ। -ਫੋਟੋ: ਵਰਮਾ

ਲੁਧਿਆਣਾ: ਇੱਥੇ ਅੱਜ ਲੁਧਿਆਣਾ ਵਿੱਚ ਬੀ.ਆਰ.ਡੀ.ਐੱਸ. (ਭੰਵਰ ਰਾਠੌਰ ਡਿਜ਼ਾਈਨ ਸਟੂਡੀਓ) ਦੀ ਪੰਜਾਬ ਵਿਚਲੀ ਪਹਿਲੀ ਬ੍ਰਾਂਚ ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ ਇੰਟਰਨੈਸ਼ਨਲ ਆਰਟਿਸਟ ਆਰ. ਐੱਮ ਸਿੰਘ ਮੁੱਖ ਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਦਾ ਬ੍ਰਾਂਚ ਦੇ ਮੁੱਖ ਮੈਂਬਰ ਅਵਿਨਾਸ਼ ਕੌਰ ਤੇ ਵਿਵੇਕ ਸਿਨਹਾ ਵੱਲੋਂ ਸਵਾਗਤ ਕੀਤਾ ਗਿਆ। ਬੀ.ਆਰ.ਡੀ.ਐੱਸ. ਭਾਰਤ ਦੀ ਇੱਕ ਅਜਿਹੀ ਸੰਸਥਾ ਹੈ ਜੋ ਐੱਨਆਈਡੀ, ਐੱਨਆਈਐੱਫਟੀ ਦੀ ਕੋਚਿੰਗ ਦਿੰਦੀ ਹੈ। ਇਸ ਕੋਚਿੰਗ ਸੈਂਟਰ ਵਿੱਚ ਡਿਜ਼ਾਈਨ ਤੇ ਫੈਸ਼ਨ ਦੀ ਪੜ੍ਹਾਈ ਬਾਰੇ ਨਵੇਂ ਕੋਰਸ ਚਲਾਏ ਜਾਣਗੇ। ਮੁੱਖ ਮਹਿਮਾਨ ਨੇ ਆਏ ਹੋਏ ਮਾਪਿਆਂ ਤੇ ਬੱਚਿਆਂ ਸਾਹਮਣੇ ਡਿਜ਼ਾਈਨ ਤੇ ਕਲਾ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ ਅਤੇ ਸਭ ਦੇ ਸਾਹਮਣੇ ਇੱਕ ਕਲਾਕਿਰਤ ਬਣਾਈ। ਮੁੱਖ ਮਹਿਮਾਨ ਨੇ ਬੀ.ਆਰ.ਡੀ.ਐੱਸ. ਲੁਧਿਆਣਾ ਬ੍ਰਾਂਚ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਅਖੀਰ ਵਿੱਚ ਬੀ.ਆਰ.ਡੀ.ਐੱਸ. ਲੁਧਿਆਣਾ ਬ੍ਰਾਂਚ ਦੀ ਮੈਨੇਜਰ ਰਜਨੀ ਕਾਲੀਆ ਅਤੇ ਅਧਿਆਪਕਾ ਦਿੱਵਿਆ ਸ਼੍ਰੀ ਨੇ ਆਏ ਮੁੱਖ ਮਹਿਮਾਨ, ਬੱਚਿਆਂ ਤੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। -ਖੇਤਰੀ ਪ੍ਰਤੀਨਿਧ

Advertisement

Advertisement