For the best experience, open
https://m.punjabitribuneonline.com
on your mobile browser.
Advertisement

ਬ੍ਰਾਜ਼ੀਲ: ਫ਼ਰਜ਼ੀ ਖ਼ਬਰਾਂ ਫੈਲਾਉਣ ਦੇ ਮਾਮਲੇ ’ਚ ਮਸਕ ਖ਼ਿਲਾਫ਼ ਜਾਂਚ ਸ਼ੁਰੂ

07:12 AM Apr 09, 2024 IST
ਬ੍ਰਾਜ਼ੀਲ  ਫ਼ਰਜ਼ੀ ਖ਼ਬਰਾਂ ਫੈਲਾਉਣ ਦੇ ਮਾਮਲੇ ’ਚ ਮਸਕ ਖ਼ਿਲਾਫ਼ ਜਾਂਚ ਸ਼ੁਰੂ
Advertisement

ਰੀਓ ਡੀ ਜਨੇਰੀਓ, 8 ਅਪਰੈਲ
ਬ੍ਰਾਜ਼ੀਲ ਸੁਪਰੀਮ ਕੋਰਟ ਦੇ ਇਕ ਜਸਟਿਸ ਨੇ ਉੱਘੇ ਕਾਰੋਬਾਰੀ ਐਲਨ ਮਸਕ ਨੂੰ ਫ਼ਰਜ਼ੀ ਖ਼ਬਰਾਂ ਦੇ ਪਾਸਾਰ ਦੇ ਮਾਮਲੇ ’ਚ ਜਾਰੀ ਜਾਂਚ ਦੇ ਘੇਰੇ ’ਚ ਸ਼ਾਮਲ ਕੀਤਾ ਹੈ ਅਤੇ ਨਿਆਂ ਪ੍ਰਕਿਰਿਆ ’ਚ ਅੜਿੱਕਾ ਪਾਉਣ ਦੇ ਦੋਸ਼ ਹੇਠ ਉਸ ਖ਼ਿਲਾਫ਼ ਐਤਵਾਰ ਦੇਰ ਰਾਤ ਵੱਖਰੀ ਜਾਂਚ ਸ਼ੁਰੂ ਕੀਤੀ ਹੈ। ਜਸਟਿਸ ਅਲੈਗਜ਼ੈਂਡਰ ਡੀ ਮੋਰੇਸ ਨੇ ਆਪਣੇ ਫ਼ੈਸਲੇ ’ਚ ਕਿਹਾ ਕਿ ਮਸਕ ਨੇ ਸ਼ਨਿਚਰਵਾਰ ਨੂੰ ਸਿਖਰਲੀ ਅਦਾਲਤ ਦੀਆਂ ਕਾਰਵਾਈਆਂ ਸਬੰਧੀ ਇਕ ਜਨਤਕ ਕੂੜ ਪ੍ਰਚਾਰ ਸ਼ੁਰੂ ਕੀਤਾ ਜੋ ਐਤਵਾਰ ਨੂੰ ਵੀ ਜਾਰੀ ਰਿਹਾ। ਜਸਟਿਸ ਨੇ ਇਹ ਟਿੱਪਣੀ ਮਸਕ ਦੇ ਉਸ ਬਿਆਨ ’ਤੇ ਕੀਤੀ ਕਿ ਉਨ੍ਹਾਂ ਦੀ ਸੋਸ਼ਲ ਮੀਡੀਆ ਕੰਪਨੀ ‘ਐਕਸ’ ਕੁਝ ਖ਼ਾਤਿਆਂ ’ਤੇ ਰੋਕ ਲਾਉਣ ਦੇ ਅਦਾਲਤ ਦੇ ਹੁਕਮਾਂ ਦਾ ਪਾਲਣ ਨਹੀਂ ਕਰੇਗੀ। ਡੀ ਮੋਰੇਸ ਨੇ ਲਿਖਿਆ ਕਿ ਬ੍ਰਾਜ਼ੀਲ ਦੀ ਨਿਆਂ ਪ੍ਰਣਾਲੀ ’ਚ ਅੜਿੱਕਾ ਡਾਹੁਣ ਦੇ ਵਤੀਰੇ, ਅਪਰਾਧ ਨੂੰ ਭੜਕਾਉਣ, ਅਦਾਲਤ ਦੀ ਹੁਕਮ ਅਦੂਲੀ ਦੀ ਜਨਤਕ ਧਮਕੀ ਅਤੇ ਭਵਿੱਖ ’ਚ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਸਹਿਯੋਗ ਦੀ ਕਮੀ ਦੇ ਅਜਿਹੇ ਤੱਥ ਹਨ ਜੋ ਬ੍ਰਾਜ਼ੀਲ ਦੀ ਖੁਦਮੁਖਤਿਆਰੀ ਦਾ ਅਪਮਾਨ ਕਰਦੇ ਹਨ। ਫ਼ੈਸਲੇ ਮੁਤਾਬਕ ਕਥਿਤ ਤੌਰ ’ਤੇ ਸੁਪਰੀਮ ਕੋਰਟ ਦੇ ਜਸਟਿਸਾਂ ਖ਼ਿਲਾਫ਼ ਅਪਮਾਨਜਨਕ ਫ਼ਰਜ਼ੀ ਖ਼ਬਰਾਂ ਫੈਲਾਉਣ ਵਾਲੇ ਅਤੇ ਡਿਜੀਟਲ ਮਿਲੀਸ਼ੀਆ ਵਜੋਂ ਜਾਣੇ ਜਾਂਦੇ ਲੋਕਾਂ ਦੇ ਇਕ ਨੈੱਟਵਰਕ ਖ਼ਿਲਾਫ਼ ਜਾਂਚ ਤਹਿਤ ‘ਐਕਸ’ ਨੂੰ ਜਾਣਬੁੱਝ ਕੇ ਅਪਰਾਧਿਕ ਹਥਿਆਰ ਵਜੋਂ ਵਰਤੇ ਜਾਣ ਦੇ ਦੋਸ਼ਾਂ ਤਹਿਤ ਮਸਕ ਖ਼ਿਲਾਫ਼ ਜਾਂਚ ਕੀਤੀ ਜਾਵੇਗੀ। -ਏਪੀ

Advertisement

Advertisement
Author Image

joginder kumar

View all posts

Advertisement
Advertisement
×