ਬਰੈਂਪਟਨ ਮੰਦਰ ਦਾ ਪੁਜਾਰੀ ਸਰੀਰਕ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫ਼ਤਾਰ
09:14 AM Mar 09, 2025 IST
Advertisement
ਗੁਰਮਲਕੀਅਤ ਸਿੰਘ ਕਾਹਲੋਂ
Advertisement
ਵੈਨਕੂਵਰ, 9 ਮਾਰਚ
Advertisement
Advertisement
ਇਥੋਂ ਦੀ ਪੁਲੀਸ ਨੇ ਅੱਜ ਬਰੈਂਪਟਨ ਦੇ ਇਕ ਪੁਜਾਰੀ ਨੂੰ ਇਕ ਔਰਤ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਇਸ ਪੁਜਾਰੀ ਦੀ ਪਛਾਣ 69 ਸਾਲਾ ਪੰਡਤ ਅਸ਼ੋਕ ਕੁਮਾਰ ਸ਼ਰਮਾ ਵਜੋਂ ਹੋਈ ਹੈ। ਪੁਲੀਸ ਅਨੁਸਾਰ ਇਹ ਪੰਡਤ ਤਿੰਨ ਮਾਰਚ ਨੂੰ ਔਰਤ ਦੇ ਘਰ ਪੂਜਾ ਕਰਨ ਗਿਆ ਸੀ। ਔਰਤ ਨੇ ਸ਼ਿਕਾਇਤ ਕੀਤੀ ਕਿ ਇਸ ਪੁਜਾਰੀ ਨੇ ਮੌਕੇ ਦਾ ਫਾਇਦਾ ਉਠਾ ਕੇ ਸਰੀਰਕ ਸ਼ੋਸ਼ਣ ਕੀਤਾ ਤੇ ਫਰਾਰ ਹੋ ਗਿਆ। ਪੁਲੀਸ ਨੇ ਜਾਂਚ ਵਿਚ ਪੁਜਾਰੀ ਨੂੰ ਦੋਸ਼ੀ ਪਾਇਆ। ਖਬਰ ਲਿਖੇ ਜਾਣ ਤਕ ਪੁਲੀਸ ਉਸ ਕੋਲੋਂ ਪੁੱਛਗਿਛ ਕਰ ਰਹੀ ਸੀ ਤੇ ਉਸ ਨੂੰ ਹਾਲੇ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ। ਪੁਲੀਸ ਨੂੰ ਖਦਸ਼ਾ ਹੈ ਕਿ ਉਸ ਨੇ ਹੋਰ ਵੀ ਔਰਤਾਂ ਦਾ ਸ਼ੋਸ਼ਣ ਕੀਤਾ ਹੋਵੇਗਾ ਜਿਸ ਲਈ ਪੁਲੀਸ ਨੇ ਅਪੀਲ ਕੀਤੀ ਹੈ ਕਿ ਅਜਿਹੀਆਂ ਹੋਰ ਪੀੜਤਾਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਣ।
Advertisement