ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਰੈਂਪਟਨ: ਸਿੱਖ ਪਰਿਵਾਰ ਪੁੱਤ ਨੂੰ ਸਕੂਲ ਭੇਜਣ ਤੋਂ ਝਿਜਕਣ ਲੱਗਾ

09:32 PM Jan 16, 2025 IST
ਕੈਪਸ਼ਨ: ਬਰੈਂਪਟਨ ਦਾ ਇੱਕ ਪਰਿਵਾਰ ਆਪਣੇ ਤੀਜੀ ਜਮਾਤ ਵਿਚ ਪੜ੍ਹਦੇ ਬੇਟੇ ਨਾਲ। ਫੋਟੋ: ਓਮਨੀ ਨਿਊਜ਼
ਸੁਰਿੰਦਰ ਮਾਵੀ
Advertisement

ਵਿਨੀਪੈਗ, 16 ਜਨਵਰੀ

ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਇਕ ਸਕੂਲ ਵਿਚ ਪਿਛਲੇ ਕਈ ਦਿਨਾਂ ਤੋਂ ਤੀਜੀ ਜਮਾਤ ਵਿਚ ਪੜ੍ਹਦੇ ਸਿੱਖ ਬੱਚੇ ਉੱਤੇ ਕਈ ਹਮਲੇ ਹੋ ਚੁੱਕੇ ਹਨ। ਸਿੱਖ ਪਰਿਵਾਰ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਡਰਨ ਲੱਗਾ ਹੈ। ਮਾਪਿਆਂ ਨੇ ਦੋਸ਼ ਲਾਇਆ ਕਿ ਬੱਚੇ ਉੱਤੇ ਚੌਥਾ ਹਮਲਾ ਹੋਣ ਮਗਰੋਂ ਸਕੂਲ ਪ੍ਰਿੰਸੀਪਲ ਨੇ ਮਸਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਢੁਕਵੀਂ ਕਾਰਵਾਈ ਨਾ ਹੋਣ ਕਰਕੇ ਉਨ੍ਹਾਂ ਨੂੰ ਹੁਣ ਆਪਣੇ ਬੱਚੇ ਦੀ ਸੁਰੱਖਿਆ ਦੀ ਫ਼ਿਕਰ ਹੈ। ਉਹ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਡਰ ਰਹੇ ਹਨ।

Advertisement

‘ਓਮਨੀ ਨਿਊਜ਼’ ਦੀ ਰਿਪੋਰਟ ਮੁਤਾਬਕ ਬੱਚੇ ਨੇ ਦੱਸਿਆ ਕਿ ਸਕੂਲ ਵਿਚ ਕੁਝ ਜਮਾਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਇਕ ਜਣੇ ਨੇ ਮੂੰਹ ’ਤੇ ਘਸੁੰਨ ਮਾਰਿਆ। ਇਸ ਮਗਰੋਂ ਕਈ ਵਾਰ ਅਜਿਹਾ ਹੋਇਆ। ਪਰਿਵਾਰ ਦੀ ਪਛਾਣ ਹਾਲਾਂਕਿ ਜਨਤਕ ਨਹੀਂ ਕੀਤੀ ਗਈ ਅਤੇ ਬੱਚੇ ਦੀ ਮਾਂ ਨੇ ਦੱਸਿਆ ਕਿ ਪਿਛਲੇ ਸਾਲ ਸਤੰਬਰ ਵਿਚ ਉਨ੍ਹਾਂ ਵੱਲੋਂ ਆਪਣੇ ਬੱਚੇ ਨੂੰ ਹੈਨੋਵਰ ਪਬਲਿਕ ਸਕੂਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਤਕਰੀਬਨ ਤਿੰਨ ਸੌ ਤੋਂ ਵੀ ਵੱਧ ਬੱਚੇ ਹਨ। ਪਰਿਵਾਰ ਮੁਤਾਬਕ ਸ਼ੁਰੂਆਤ ਵਿਚ ਸਿਰਫ਼ ਜ਼ੁਬਾਨੀ ਕਲਾਮੀ ਹੀ ਬੱਚੇ ਨਾਲ ਬਦਤਮੀਜ਼ੀ ਕੀਤੀ ਜਾਂਦੀ ਸੀ, ਪਰ ਜਲਦ ਹੀ ਹਮਲੇ ਸ਼ੁਰੂ ਹੋ ਗਏ। ਇਸ ਬਾਰੇ ਸਕੂਲ ਵਿਚ ਸ਼ਿਕਾਇਤ ਕੀਤੀ ਗਈ ਪਰ ਇਕ ਹਫ਼ਤੇ ਵਿਚ ਮੁੜ ਹਮਲਾ ਹੋ ਗਿਆ। ਵਿਦਿਆਰਥੀਆਂ ਨੇ ਸਿੱਖ ਬੱਚੇ ਨੂੰ ਘੇਰ ਕੇ ਠੁੱਡੇ ਮਾਰੇ। ਬੱਚਾ ਦਰਦ ਨਾਲ ਰੋਣ ਲੱਗਾ ਤਾਂ ਚੌਥੀ ਜਾਂ ਪੰਜਵੀਂ ਜਮਾਤ ਦੇ ਬੱਚਿਆਂ ਉਸ ਨੂੰ ਬਚਾਇਆ। ਤਕਰੀਬਨ ਢਾਈ ਮਹੀਨੇ ਪਹਿਲਾਂ ਸਿੱਖ ਬੱਚੇ ਨੂੰ ਮੁੜ ਨਿਸ਼ਾਨਾ ਬਣਾਇਆ ਗਿਆ ਜਦੋਂ ਇਕ ਵਿਦਿਆਰਥੀ ਆਇਆ ਅਤੇ ਉਸ ਦੇ ਚਿਹਰੇ ’ਤੇ ਘਸੁੰਨ ਮਾਰ ਦਿੱਤਾ। ਮਾਪਿਆਂ ਨੇ ਇਸ ਬਾਰੇ ਪ੍ਰਿੰਸੀਪਲ ਨੂੰ ਈਮੇਲ ਕਰਦਿਆਂ ਵਾਰ ਵਾਰ ਹੋ ਰਹੇ ਹਮਲਿਆਂ ਬਾਰੇ ਦੱਸਿਆ।

ਪ੍ਰਿੰਸੀਪਲ ਨੇ ਕਸੂਰਵਾਰ ਬੱਚਿਆਂ ਨੂੰ ਸੱਦਿਆ ਅਤੇ ਸਿੱਖ ਬੱਚੇ ਤੋਂ ਸਭਨਾਂ ਨੇ ਮੁਆਫ਼ੀ ਮੰਗੀ, ਪਰ ਕੁਝ ਘੰਟੇ ਬਾਅਦ ਮੁੜ ਉਹੀ ਸਭ ਸ਼ੁਰੂ ਹੋ ਗਿਆ। ਮਾਪੇ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਘਬਰਾਉਣ ਲੱਗੇ ਹਨ। ਪ੍ਰਿੰਸੀਪਲ ਵੱਲੋਂ ਮਾਪਿਆਂ ਨੂੰ ਬੱਚੇ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ, ਪਰ ਪਰਿਵਾਰ ਦਾ ਮੰਨਣਾ ਹੈ ਕਿ ਜੇ ਅਧਿਆਪਕ ਨੇ ਪਹਿਲੀ ਘਟਨਾ ਵਾਪਰਨ ’ਤੇ ਤੁਰੰਤ ਕਾਰਵਾਈ ਕੀਤੀ ਹੁੰਦੀ ਤਾਂ ਸਥਿਤੀ ਇੰਨੀ ਖ਼ਰਾਬ ਨਾ ਹੁੰਦੀ। ਫ਼ਿਲਹਾਲ ਇਸ ਮਾਮਲੇ ਵਿਚ ਹੈਨੋਵਰ ਪਬਲਿਕ ਸਕੂਲ ਜਾਂ ਪੀਲ੍ਹ ਡਿਸਟ੍ਰਿਕਟ ਸਕੂਲ ਬੋਰਡ ਤੋਂ ਕੋਈ ਟਿੱਪਣੀ ਹਾਸਲ ਨਹੀਂ ਹੋ ਸਕੀ।

 

Advertisement