ਬ੍ਰਾਹਮਣ ਸਮਾਜ ਵੱਲੋਂ ਕਾਂਗਰਸੀ ਉਮੀਦਵਾਰ ਦੀ ਹਮਾਇਤ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਸਤੰਬਰ
ਇਸੇ ਦੌਰਾਨ ਕੁਰੂਕਸ਼ੇਤਰ ਦੀਆਂ ਤਿੰਨ ਪ੍ਰਮੁੱਖ ਬ੍ਰਾਹਮਣ ਸੰਸਥਾਵਾਂ ਸ੍ਰੀ ਬ੍ਰਾਹਮਣ ਤੇ ਤੀਰਥੋਧਰ ਸਭਾ, ਹਰਿਆਣਾ ਬ੍ਰਾਹਮਣ ਧਰਮਸ਼ਾਲਾ ਤੇ ਅਖਿਲ ਭਾਰਤੀ ਸਾਰਸਵਤ ਬ੍ਰਾਹਮਣ ਸਭਾ ਵੱਲੋਂ ਪੁਰਾਣੇ ਬੱਸ ਸਟੈਂਡ ਥਾਨੇਸਰ ਨੇੜੇ ਬ੍ਰਾਹਮਣ ਧਰਮਸ਼ਾਲਾ ਵਿੱਚ ਕਾਂਗਰਸੀ ਉਮੀਦਵਾਰ ਅਸ਼ੋਕ ਅਰੋੜਾ ਦੇ ਸਮਰਥਨ ਵਿੱਚ ਸੰਮੇਲਨ ਕੀਤਾ ਗਿਆ।
ਸਾਰੀਆਂ ਜਥੇਬੰਦੀਆਂ ਵੱਲੋਂ ਕਾਂਗਰਸੀ ਉਮੀਦਵਾਰ ਨੂੰ ਆਪਣਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਗਿਆ। ਬ੍ਰਾਹਮਣ ਪੰਚਾਇਤ ਦੇ ਰਾਸ਼ਟਰੀ ਪ੍ਰਧਾਨ ਵੀਰੇਸ਼ ਸ਼ਾਂਡਿਲਿਆ ਨੇ ਬ੍ਰਾਹਮਣ ਮਹਾਂ ਪੰਚਾਇਤ ਵੱਲੋਂ ਅਸੋਕ ਅਰੋੜਾ ਦੀ ਹਮਾਇਤ ਕਰਦਿਆਂ ਉਨ੍ਹਾਂ ਨੂੰ ਭਾਰੀ ਬਹੁਮੱਤ ਨਾਲ ਜਿਤਾਉਣ ਦੀ ਅਪੀਲ ਕੀਤੀ। ਅਰੋੜਾ ਨੇ ਸ਼ਹਿਰ ਦੀਆਂ ਪ੍ਰਮੁੱਖ ਬ੍ਰਾਹਮਣ ਜਥੇਬੰਦੀਆਂ ਵੱਲੋਂ ਕਾਂਗਰਸ ਨੂੰ ਸਮਰਥਨ ਦੇਣ ਤੇ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਬ੍ਰਾਹਮਣ ਭਾਈਚਾਰੇ ਸਣੇ ਹਰ ਵਰਗ ਨੂੰ ਜਲੀਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਤੀਰਥ ਪੁਰੋਹਿਤ ਭਲਾਈ ਬੋਰਡ ਦਾ ਗਠਨ ਕੀਤਾ ਜਾਏਗਾ। ਇਸ ਮੌਕੇ ਸ੍ਰੀ ਬ੍ਰਾਹਮਣ ਤੇ ਤੀਰਥੋਧਾਰ ਸਭਾ ਦੇ ਸਰਪ੍ਰਸਤ ਤੇ ਆਲ ਇੰਡੀਆ ਤੀਰਥ ਪੁਰੋਹਿਤ ਸਭਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਪ੍ਰਕਾਸ਼ ਮਿਸ਼ਰਾ, ਪ੍ਰਿੰਸੀਪਲ ਸ਼ਿਆਮ ਸੁੰਦਰ ਤਿਵਾੜੀ, ਮੁੱਖ ਸਲਾਹਕਾਰ ਜੈ ਨਰਾਇਣ ਸ਼ਰਮਾ, ਪ੍ਰਮੁੱਖ ਜਨਰਲ ਸਕੱਤਰ ਰਾਮ ਪਾਲ ਸ਼ਰਮਾ, ਜਲੇਸ਼ ਸ਼ਰਮਾ, ਡਾ. ਮਨੋਜ ਕੌਸ਼ਿਕ, ਜ਼ਿਲ੍ਹ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੁਭਾਸ਼ ਸ਼ਰਮਾ ਮੌਜੂਦ ਸਨ।