ਬ੍ਰਹਮਕੁਮਾਰੀ ਸੰਸਥਾ ਨੇ ‘ਯੂਨੀਕ ਵਾਕ ਫ਼ਾਰ ਪੀਸ’ ਕੀਤੀ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 11 ਜੂਨ
ਬ੍ਰਹਮਕੁਮਾਰੀਆਂ ਦੀ ਕੌਮਾਂਤਰੀ ਸੰਸਥਾ ਵੱਲੋਂ ਇੱਥੋਂ ਦੇ ਸੁੱਖ-ਸ਼ਾਂਤੀ ਭਵਨ, ਫੇਜ਼-7 ਤੋਂ ਨੇਬਰਹੁੱਡ ਪਾਰਕ ਸੈਕਟਰ-70 ਤੱਕ ਪਲੇਠੀ ‘ਯੂਨੀਕ ਵਾਕ ਫ਼ਾਰ ਪੀਸ’ ਕੀਤੀ ਗਈ। ਇਸ ਵਾਕ ਨੂੰ ਪੰਜਾਬ ਯੁਵਕ ਤੇ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕਮਲਜੀਤ ਸਿੰਘ ਸਿੱਧੂ, ਡੀਐੱਸਪੀ (ਸਪੈਸ਼ਲ ਸੈੱਲ) ਨਰਿੰਦਰ ਚੌਧਰੀ ਅਤੇ ਮੁਹਾਲੀ ਸਰਕਲ ਦੇ ਰਾਜਯੋਗ ਕੇਂਦਰਾਂ ਦੀ ਇੰਚਾਰਜ ਬ੍ਰਹਮਕੁਮਾਰੀ ਭੈਣ ਪ੍ਰੇਮਲਤਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਉਨ੍ਹਾਂ ਕਿਹਾ ਕਿ ਬਾਲਾਸਰ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਵਿਸ਼ਵ ਵਿੱਚ ਵਧ ਰਹੀ ਅਸ਼ਾਂਤੀ, ਤਣਾਅ, ਹਿੰਸਾ ਅਤੇ ਦਹਿਸ਼ਤ ਨੂੰ ਘਟਾਉਣ ਲਈ ‘ਯੂਨੀਕ ਵਾਕ ਫ਼ਾਰ ਪੀਸ’ ਕੀਤੀ ਗਈ ਹੈ।
ਬ੍ਰਹਮਕੁਮਾਰੀ ਭੈਣ ਭਗਵਾਨ ਸ਼ਿਵ ਦਾ ਝੰਡਾ ਲੈ ਕੇ ਅੱਗੇ ਚੱਲ ਰਹੀ ਸੀ ਜਦੋਂਕਿ ਉਸ ਦੇ ਪਿੱਛੇ ਸੈਂਕੜੇ ਰਾਜਯੋਗੀ ਭੈਣਾਂ ਅਤੇ ਭਰਾ ਦੋ ਕਤਾਰਾਂ ਵਿੱਚ ਸ਼ਾਂਤੀ, ਪਿਆਰ ਅਤੇ ਸਦਭਾਵਨਾ ਦਾ ਸੁਨੇਹਾ ਦਿੰਦੇ ਹੋਏ ਚੱਲ ਰਹੇ ਸਨ। ਡੀਐੱਸਪੀ ਨਰਿੰਦਰ ਚੌਧਰੀ ਨੇ ਬ੍ਰਹਮਕੁਮਾਰੀ ਭੈਣਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਵਾਕ ਫ਼ਾਰ ਪੀਸ’ ਨੌਜਵਾਨਾਂ ਵਿੱਚ ਗੁੱਸਾ ਘੱਟ ਕਰਨ ਵਿੱਚ ਮਦਦ ਕਰੇਗੀ।