ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬ੍ਰਹਮ ਕੁਮਾਰੀ ਭੈਣਾਂ ਨੇ ਕੈਦੀਆਂ ਦੇ ਰੱਖੜੀਆਂ ਬੰਨ੍ਹੀਆਂ

08:36 AM Aug 19, 2024 IST
ਜੇਲ੍ਹ ਵਿੱਚ ਕੈਦੀਆਂ ਦੇ ਰੱਖੜੀਆਂ ਬੰਨ੍ਹਦੀਆਂ ਹੋਈਆਂ ਬ੍ਰਹਮ ਕੁਮਾਰੀ ਭੈਣਾਂ। -ਫੋਟੋ: ਸਤਨਾਮ ਸਿੰਘ

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 18 ਅਗਸਤ
ਬ੍ਰਹਮ ਕੁਮਾਰੀ ਵਿਸ਼ਵ ਸ਼ਾਂਤੀ ਧਾਮ ਕੁਰੂਕਸ਼ੇਤਰ ਦੀ ਇੰਚਾਰਜ ਬ੍ਰਹਮਾ ਕੁਮਾਰੀ ਸਰੋਜ ਭੈਣ ਦੀ ਅਗਵਾਈ ਹੇਠ ਬੀਕੇ ਭੈਣਾਂ ਨੇ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਰੱਖੜੀ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਮਨਾਇਆ। ਇਸ ਦੌਰਾਨ ਕੈਦੀਆਂ ਨੇ ਬ੍ਰਹਮ ਕੁਮਾਰੀ ਭੈਣਾਂ ਨਾਲ ਵਾਅਦਾ ਕੀਤਾ ਕਿ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਹੁਣ ਇਕ ਸਾਫ ਸੁਥਰੇੇ ਸਮਾਜ ਵਿਚ ਯੋਗਦਾਨ ਪਾਉਣਗੇ। ਇਸ ਦੌਰਾਨ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਸੋਮ ਨਾਥ ਜਗਤ ਤੇ ਸਮੂਹ ਸਟਾਫ ਨੇ ਵੀ ਬ੍ਰਹਮ ਕੁਮਾਰੀ ਭੈਣਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਆਪਣੇ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦਾ ਇਹ ਤਿਉਹਾਰ ਵਿਸ਼ਵ ਵਿਚ ਆਪਣੀ ਕਿਸਮ ਦਾ ਵਿਲੱਖਣ ਤਿਉਹਾਰ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੀਆਂ ਹਨ। ਅੱਜ ਇਨ੍ਹਾਂ ਬ੍ਰਹਮਾ ਕੁਮਾਰੀ ਭੈਣਾਂ ਨੇ ਕੈਦੀਆਂ ਨੂੰ ਇਕ ਦੂਜੇ ਨਾਲ ਪਿਆਰ ਕਰਨ ਭਾਈਚਾਰਕ ਸਾਂਝ ਨਾਲ ਰਹਿਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪਿਆਰਾ ਰਖੱੜੀ ਦਾ ਤਿਉਹਾਰ ਹੈ ਜੋ ਸਾਨੂੰ ਸਭ ਨੂੰ ਏਕਤਾ ਦੇ ਸੂਤਰ ਵਿਚ ਬੰਨਦਾ ਹੈ ਤੇ ਬੁਰਾਈਆਂ ਤੋਂ ਬਚਾਉਂਦਾ ਹੈ। ਇਹ ਸਾਡੇ ਲਈ ਇਕ ਅਨਮੋਲ ਬ੍ਰਹਮ ਤੋਹਫਾ ਹੈ।
ਇਸ ਲਈ ਸ਼ੁਧਤਾ ਦੇ ਮਜਬੂਤ ਸੰਕਲਪ ਨਾਲ ਆਪਣੇ ਗੁੱਟ ਤੇ ਰਖੱੜੀ ਬੰਨੋ। ਪਵਿੱਤਰਤਾ ਸੁੱਖ ਤੇ ਸ਼ਾਂਤੀ ਦੀ ਮਾਂ ਹੈ। ਇਸ ਤੋਂ ਪਹਿਲਾਂ ਬ੍ਰਹਮ ਕੁਮਾਰੀ ਰਾਧਾ ਭੈਣ ਨੇ ਜੇਲ੍ਹ ਸੁਪਰਡੈਂਟ, ਡੀਐੱਸਪੀ ਅਸ਼ਵਨੀ ਕੁਮਾਰ ਤੇ ਸਾਰੇ ਸਟਾਫ ਨੂੰ ਵੀ ਰੱਖੜੀ ਬੰਨ੍ਹੀ ਤੇ ਮੂੰਹ ਮਿੱਠਾ ਕਰਾਇਆ। ਇਸ ਮੌਕੇ ਬ੍ਰਹਮਾ ਕੁਮਾਰੀ ਸੇਵਾ ਕੇਂਦਰ ਤੋਂ ਬੀਕੇ ਪੁਸ਼ਪਾ, ਬੀਕੇ ਬਿਮਲਾ ਦੇਵੀ, ਬੀਕੇ ਹੀਰਾ ਭੈਣ, ਬੀਕੇ ਸੰਤ ਕੁਮਾਰ ਤੇ ਬੀਕੇ ਕਰਨ ਸਿੰਘ ਮੌਜੂਦ ਸਨ।

Advertisement

Advertisement
Advertisement