ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰੇਮੀ ਨਾਲ ਰਹਿਣ ਭਾਰਤ ਗਈ ਪਾਕਿਸਤਾਨੀ ਔਰਤ ਦਾ ਬਾਈਕਾਟ

10:11 AM Jul 17, 2023 IST
ਪਾਕਿਸਤਾਨ ਤੋਂ ਭਾਰਤ ਆੲੀ ਸੀਮਾ ਗੁਲਾਮ ਹੈਦਰ ਦੀ ਤਸਵੀਰ ਅਤੇ ਪਾਕਿਸਤਾਨ ਸਰਕਾਰ ਵੱਲੋਂ ਜਾਰੀ ੳੁਸ ਦਾ ਸ਼ਨਾਖਤੀ ਕਾਰਡ। -ਫੋਟੋ: ਪੀਟੀਆੲੀ

ਕਰਾਚੀ, 16 ਜੁਲਾਈ
ਆਪਣੇ ਚਾਰ ਬੱਚਿਆਂ ਨਾਲ ਚੋਰੀ ਛੁਪੇ ਭਾਰਤ ਗਈ ਪਾਕਿਸਤਾਨੀ ਮਹਿਲਾ ਸੀਮਾ ਗੁਲਾਮ ਹੈਦਰ ਦਾ ਉਸ ਦੇ ਪਰਿਵਾਰ ਤੇ ਗੁਆਂਢੀਆਂ ਨੇ ਬਾਈਕਾਟ ਕਰ ਦਿੱਤਾ ਹੈ। ਉਹ ਭਾਰਤ ਵਿੱਚ ਇਕ ਹਿੰਦੂ ਵਿਅਕਤੀ ਨਾਲ ਰਹਿਣ ਗਈ ਹੈ ਜਿਸ ਨਾਲ ਉਸ ਦੀ ਆਨਲਾਈਨ ਗੇਮ ਦੌਰਾਨ ਦੋਸਤੀ ਹੋਈ ਸੀ। ਸੀਮਾ ਗੁਲਾਮ ਹੈਦਰ ਤੇ ਸਚਨਿ ਮੀਣਾ 2019 ਵਿੱਚ ਪਬਜੀ ਖੇਡਣ ਦੌਰਾਨ ਇਕ ਦੂਜੇ ਦੇ ਸੰਪਰਕ ਵਿੱਚ ਆਏ ਸਨ ਅਤੇ ਇਸ ਮਗਰੋਂ ਪ੍ਰੇਮ ਕਹਾਣੀ ਸ਼ੁਰੂ ਹੋ ਗਈ।
ਉਤਰ ਪ੍ਰਦੇਸ਼ ਪੁਲੀਸ ਮੁਤਾਬਿਕ ਸੀਮਾ (30) ਤੇ ਸਚਨਿ ਮੀਣਾ (22) ਦਿੱਲੀ ਨੇੜੇ ਗ੍ਰੇਟਰ ਨੋਇਡਾ ਦੇ ਰਬੂਪੁਰਾ ਇਲਾਕੇ ਵਿੱਚ ਰਹਿੰਦੇ ਹਨ ਜਿੱਥੇ ਸਚਨਿ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਸੀਮਾ ਨੂੰ ਬਨਿਾਂ ਵੀਜ਼ੇ ਦੇ ਨੇਪਾਲ ਜ਼ਰੀਏ ਆਪਣੇ ਚਾਰ ਬੱਚਿਆਂ ਨਾਲ ਨਾਜਾਇਜ਼ ਢੰਗ ਨਾਲ ਭਾਰਤ ਵਿੱਚ ਦਾਖ਼ਲ ਹੋਣ ਕਰਕੇ ਚਾਰ ਜੁਲਾਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦੋਂ ਕਿ ਸਚਨਿ ਨੂੰ ਨਾਜਾਇਜ਼ ਸ਼ਰਨਾਰਥੀ ਨੂੰ ਪਨਾਹ ਦੇਣ ਦੇ ਦੋਸ਼ ਹੇਠ ਜੇਲ੍ਹ ਭੇਜ ਦਿੱਤਾ ਗਿਆ ਸੀ। ਹਾਲ ਵਿੱਚ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਸੀਮਾ ਦੇ ਬੱਚਿਆਂ ਦੀ ਉਮਰ ਸੱਤ ਸਾਲ ਤੋਂ ਘੱਟ ਹੈ। ਉਸ ਦੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੀਮਾ ਪਾਕਿਸਤਾਨ ਕਦੇ ਨਾ ਪਰਤੇ। ਜ਼ਿਕਰਯੋਗ ਹੈ ਕਿ ਉਹ ਭਾਰਤ ਆਉਣ ਤੋਂ ਪਹਿਲਾਂ ਆਪਣੇ ਬੱਚਿਆਂ ਨਾਲ ਪਿਛਲੇ ਤਿੰਨ ਸਾਲ ਤੋਂ ਪਾਕਿਸਤਾਨ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। -ਪੀਟੀਆਈ

Advertisement

Advertisement
Tags :
‘ਪ੍ਰੇਮੀ’ਪਾਕਿਸਤਾਨੀਬਾਈਕਾਟਭਾਰਤ:ਰਹਿਣ
Advertisement