ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁੱਕੇਬਾਜ਼ੀ: ਕਾਂਸੀ ਦਾ ਤਗ਼ਮਾ ਜੇਤੂ ਜਸ਼ਨਪ੍ਰੀਤ ਦਾ ਸਨਮਾਨ

07:06 AM Jul 02, 2023 IST
ਜਸ਼ਨਪ੍ਰੀਤ ਸਿੰਘ ਨੂੰ ਸਨਮਾਨਿਤ ਕਰਨ ਮੌਕੇ ਪਿੰਡ ਚਕਰ ਨਿਵਾਸੀ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਜੁਲਾਈ
ਪੰਜਵੀਂ ਜੂਨੀਅਰ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਜੇਤੂ ਮੁੱਕੇਬਾਜ਼ ਜਸ਼ਨਪ੍ਰੀਤ ਸਿੰਘ ਗਰੇਵਾਲ ਨੂੰ ਅੱਜ ਪੰਜਾਬ ਬਾਕਸਿੰਗ ਅਕੈਡਮੀ ਚਕਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਕਿਰਨਪ੍ਰੀਤ ਸਿੰਘ ਜਿੰਮੀ ਨੇ ਦੱਸਿਆ ਕਿ ਜਸ਼ਨਪ੍ਰੀਤ ਚਕਰ ਬਾਕਸਿੰਗ ਅਕੈਡਮੀ ਦਾ ਹੋਣਹਾਰ ਮੁੱਕੇਬਾਜ਼ ਹੈ। ਪਹਿਲਾਂ ਵੀ ਕਈ ਮੁਕਾਬਲੇ ਜਿੱਤ ਚੁੱਕੇ ਜਸ਼ਨਪ੍ਰੀਤ ਨੇ ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਝਕੜੌਦੀ ਸਮਰਾਲਾ ਵਿੱਚ ਹੋਈ ਚੈਂਪੀਅਨਸ਼ਿਪ ’ਚ 80 ਕਿਲੋ ਭਾਰ ਵਰਗ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਕੋਚ ਰਵੀਨਾ ਸਹੋਤਾ ਨੇ ਕਿਹਾ ਕਿ ਜਸ਼ਨਪ੍ਰੀਤ ਸਮੇਤ ਚਕਰ ਅਕੈਡਮੀ ਦੇ ਹੋਰਨਾਂ ਖਿਡਾਰੀਆਂ ਤੋਂ ਵੱਡੀਆਂ ਉਮੀਦਾਂ ਹਨ। ਇਸ ਮੌਕੇ ਜਵਾਨੀ ’ਚ ਬੋਰੀ ਚੁੱਕਣ ਵਾਲੇ ਬਾਬਾ ਨੰਦ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਜਗਦੇਵ ਸਿੰਘ ਗਿੱਲ ਦੁਆਰਾ ਖਿਡਾਰੀਆਂ ਨੂੰ ਫਲ ਵੰਡੇ ਗਏ। ਅਕੈਡਮੀ ਦੀ ਇਸ ਪ੍ਰਾਪਤੀ ’ਤੇ ਪੰਜਾਬ ਫਾਊਂਡੇਸ਼ਨ ਦੇ ਫਾਊਂਡਰ ਜਗਦੀਪ ਸਿੰਘ ਘੁੰਮਣ ਅਤੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਮੁਬਾਰਕਬਾਦ ਦਿੱਤੀ।

Advertisement

Advertisement
Tags :
ਸਨਮਾਨਕਾਂਸੀਜਸ਼ਨਪ੍ਰੀਤਜੇਤੂਤਗ਼ਮਾਮੁੱਕੇਬਾਜ਼ੀ:
Advertisement