ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੱਕੇਬਾਜ਼ੀ: ਸਿਮਰਨਜੀਤ ਨੇ ਸੋਨ ਤਗ਼ਮਾ ਜਿੱਤਿਆ

07:13 AM Sep 26, 2024 IST
ਸਿਮਰਨਜੀਤ ਕੌਰ ਦਾ ਸਨਮਾਨ ਕਰਦੇ ਹੋਏ ਪਤਵੰਤੇ। -ਫੋਟੋ : ਜਾਗੋਵਾਲ

ਪੱਤਰ ਪ੍ਰੇਰਕ
ਕਾਹਨੂੰਵਾਨ, 25 ਸਤੰਬਰ
ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਨੂੰਨ ਸਿੰਘਪੁਰਾ ਦੀ ਸਿਮਰਨਜੀਤ ਕੌਰ ਰਾਸ਼ਟਰੀ ਪੱਧਰ ਦੇ ਮੁੱਕੇਬਾਜ਼ ਮੁਕਾਬਲਿਆਂ ਵਿਚੋਂ ਸੋਨੇ ਦਾ ਤਗ਼ਮਾ ਲੈ ਕੇ ਵਾਪਸ ਪਹੁੰਚੀ ਹੈ। ਪਿੰਡ ਵਾਸੀਆਂ ਨੇ ਪੂਰੇ ਜੋਸ਼ੋ-ਖਰੋਸ਼ ਨਾਲ ਸਿਮਰਨਜੀਤ ਕੌਰ ਦਾ ਸਵਾਗਤ ਕੀਤਾ। ਪਿਤਾ ਰਜਿੰਦਰ ਪਾਲ ਭਗਤ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸਿਮਰਨਜੀਤ ਕੌਰ ਨੇ ਆਈਸੀਐੱਸਈ ਬੋਰਡ ਵੱਲੋਂ ਰਾਂਚੀ ਵਿੱਚ ਕਰਵਾਏ ਗਏ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਮੌਕੇ ਮੁੱਕੇਬਾਜ਼ੀ ਵਿੱਚੋਂ ਸੋਨੇ ਦਾ ਤਮਗ਼ਾ ਲੈ ਕੇ ਪਰਿਵਾਰ ਅਤੇ ਪੂਰੇ ਇਲਾਕੇ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਸੈਂਟ ਵੋਰੀਅਸ ਸਕੂਲ ਹਰਚੋਵਾਲ ਦੀ ਸੱਤਵੀਂ ਸ਼੍ਰੋਣੀ ਦੀ ਵਿਦਿਆਰਥਣ ਹੈ। ਉਨ੍ਹਾਂ ਦੀ ਬੇਟੀ ਮੁੱਕੇਬਾਜ਼ੀ ਵਿੱਚ ਕਈ ਮੁਕਾਬਲੇ ਸਕੂਲ ਅਤੇ ਜ਼ਿਲ੍ਹਾ ਪੱਧਰ ’ਤੇ ਜਿੱਤ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਨੇ ਸੈਮੀਫਾਈਨਲ ਵਿੱਚ ਕਰਨਾਟਕ ਦੀ ਸਾਂਦਾ ਨੂੰ ਹਰਾਇਆ ਅਤੇ ਫਾਈਨਲ ਵਿਚ ਉੱਤਰ ਪ੍ਰਦੇਸ਼ ਦੀ 11ਵੀਂ ਜਮਾਤ ਦੀ ਵਿਦਿਆਰਥਣ ਤਨਿਸਕਾ ਨੂੰ ਹਰਾ ਕੇ ਸੋਨੇ ਦਾ ਤਗ਼ਮਾ ਜਿੱਤਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਇਕਬਾਲ ਸਿੰਘ ਮਾਹਲ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਲੰਬੜਦਾਰ ਦਲੀਪ ਸਿੰਘ ਨੇ ਸਿਮਰਨਜੀਤ ਕੌਰ ਦਾ ਸਵਾਗਤ ਕੀਤਾ।

Advertisement

Advertisement