ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੱਕੇਬਾਜ਼ੀ: ਜੈਕ ਪੌਲ ਦਾ ਮੁਕਾਬਲਾ ਕਰਨ ਲਈ ਤਿਆਰ ਹੈ ਮਾਈਕ ਟਾਈਸਨ

06:57 AM Aug 20, 2024 IST

ਨਿਊਯਾਰਕ, 19 ਅਗਸਤ
ਮਾਈਕ ਟਾਈਸਨ 58 ਸਾਲ ਦਾ ਹੈ ਅਤੇ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਰਿੰਗ ਵਿੱਚ ਉਸ ਦੀ ਵਾਪਸੀ ਨੂੰ ਟਾਲਣਾ ਪਿਆ ਪਰ ਇਹ ਦਿੱਗਜ ਮੁੱਕੇਬਾਜ਼ ਫਿਰ ਤੋਂ ਦਸਤਾਨੇ ਪਹਿਨਣ ਲਈ ਤਿਆਰ ਹੈ। ਇੱਕ ਸਮੇਂ ਦੁਨੀਆ ਦਾ ਸਭ ਤੋਂ ਖਤਰਨਾਕ ਮੁੱਕੇਬਾਜ਼ ਰਿਹਾ ਟਾਈਸਨ ਮੁੜ ਤੋਂ ਰਿੰਗ ਵਿੱਚ ਉੱਤਰ ਕੇ ਖ਼ੁਦ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐਤਵਾਰ ਨੂੰ ਜਦੋਂ ਇੱਥੇ ਉਸ ਤੋਂ ਪੁੱਛਿਆ ਗਿਆ ਕਿ ਉਹ ਜੈਕ ਪੌਲ ਨਾਲ ਮੁਕਾਬਲਾ ਕਿਉਂ ਕਰਨਾ ਚਾਹੁੰਦਾ ਹੈ ਤਾਂ ਉਸ ਨੇ ਝੱਟ ਉੱਤਰ ਦਿੱਤਾ, ‘‘ਕਿਉਂਕਿ ਮੈਂ ਅਜਿਹਾ ਕਰ ਸਕਦਾ ਹਾਂ। ਕੀ ਮੇਰੇ ਤੋਂ ਇਲਾਵਾ ਕੋਈ ਹੋਰ ਹੈ, ਜੋ ਅਜਿਹਾ ਕਰ ਸਕਦਾ ਹੈ। ਇਸ ਮੁਕਾਬਲੇ ਵਿੱਚ ਮੇਰੇ ਇਲਾਵਾ ਹੋਰ ਕੌਣ ਲੜੇਗਾ।’’ ਇਸ ਦੌਰਾਨ ਪ੍ਰਸ਼ੰਸਕਾਂ ਨੇ ਟਾਈਸਨ ਦੇ ਹੱਕ ਵਿੱਚ ਨਾਅਰੇ ਲਗਾਏ। ਟਾਈਸਨ ਅਤੇ ਪੌਲ ਵਿਚਾਲੇ ਇਹ ਮੁਕਾਬਲਾ ਪਹਿਲਾਂ 20 ਜੁਲਾਈ ਨੂੰ ਹੋਣਾ ਸੀ। ਟਾਈਸਨ ਨੂੰ ਅਲਸਰ ਦੀ ਸਮੱਸਿਆ ਹੋਣ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਸੀ। ਹੁਣ ਇਹ ਮੁਕਾਬਲਾ 15 ਨਵੰਬਰ ਨੂੰ ਟੈਕਸਸ ਦੇ ਆਰਲਿੰਗਟਨ ਵਿੱਚ ਹੋਵੇਗਾ। ਟਾਈਸਨ ਨੇ ਕਿਹਾ ਕਿ ਹੁਣ ਉਹ ਠੀਕ ਮਹਿਸੂਸ ਕਰ ਰਿਹਾ ਹੈ ਅਤੇ ਉਸ ਨੇ ਦੋ ਜਾਂ ਤਿੰਨ ਹਫ਼ਤੇ ਪਹਿਲਾਂ ਅਭਿਆਸ ਸ਼ੁਰੂ ਕਰ ਦਿੱਤਾ ਹੈ। ਉਸ ਨੇ ਕਿਹਾ, ‘‘ਸੁਣੋ, ਮੈਂ ਪੂਰੀ ਤਰ੍ਹਾਂ ਤਿਆਰ ਹਾਂ।’’ -ਏਪੀ

Advertisement

Advertisement