ਮੁੱਕੇਬਾਜ਼ੀ: ਸ਼ਿਵਾ ਥਾਪਾ ਨੂੰ ਹਰਾ ਕੇ ਜਾਮਵਾਲ ਫਾਈਨਲ ’ਚ
06:30 AM Jan 14, 2025 IST
Advertisement
ਬਰੇਲੀ, 13 ਜਨਵਰੀ
ਹਿਮਾਚਲ ਪ੍ਰਦੇਸ਼ ਦੇ ਅਭਿਨਾਸ਼ ਜਾਮਵਾਲ ਨੇ ਆਪਣੀ ਲੈਅ ਜਾਰੀ ਰੱਖਦਿਆਂ ਪੁਰਸ਼ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਮੌਜੂਦਾ ਵੈਲਟਰਵੇਟ ਚੈਂਪੀਅਨ ਸ਼ਿਵਾ ਥਾਪਾ ਨੂੰ ਹਰਾ ਦਿੱਤਾ। ਜਾਮਵਾਲ ਨੇ ਇਸ ਤੋਂ ਪਹਿਲਾਂ 2022 ਦੇ ਯੁਵਾ ਵਿਸ਼ਵ ਚੈਂਪੀਅਨ ਵੰਸ਼ਜ ਕੁਮਾਰ ਨੂੰ ਹਰਾਇਆ ਸੀ। ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ (ਐੱਸਐੱਸਸੀਬੀ) ਦੇ ਦਸ ’ਚੋਂ ਅੱਠ ਮੁੱਕੇਬਾਜ਼ ਫਾਈਨਲ ਵਿੱਚ ਪਹੁੰਚ ਗਏ ਹਨ। ਸਾਬਕਾ ਯੁਵਾ ਵਿਸ਼ਵ ਚੈਂਪੀਅਨ ਸਚਿਨ ਸਿਵਾਚ ਨੇ ਹਰਿਆਣਾ ਦੇ ਗੌਰੀਸ਼ ਪੁਜਾਨੀ ਨੂੰ ਲਾਈਟਵੇਟ (55 ਤੋਂ 60 ਕਿਲੋ) ਵਰਗ ਵਿੱਚ ਹਰਾਇਆ। ਇਸੇ ਤਰ੍ਹਾਂ ਲਕਸ਼ੈ ਚਾਹਰ ਨੇ ਲਾਈਟ ਹੈਵੀਵੇਟ (75 ਤੋਂ 80 ਕਿਲੋ) ਵਰਗ ਵਿੱਚ ਜਿੱਤ ਹਾਸਲ ਕੀਤੀ। ਸੁਪਰ ਹੈਵੀਵੇਟ ਵਰਗ ਵਿੱਚ ਉੱਤਰਾਖੰਡ ਦੇ ਨਰਿੰਦਰ ਨੇ ਐੱਸਐੱਸਸੀਬੀ ਦੇ ਗੌਰਵ ਚੌਹਾਨ ਨੂੰ ਹਰਾਇਆ ਅਤੇ ਹੁਣ ਉਸ ਦਾ ਸਾਹਮਣਾ ਹਰਿਆਣਾ ਦੇ ਅੰਸ਼ੁਲ ਗਿੱਲ ਨਾਲ ਹੋਵੇਗਾ। -ਪੀਟੀਆਈ
Advertisement
Advertisement
Advertisement