ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁੱਕੇਬਾਜ਼ੀ: ਭਾਰਤੀ ਮਹਿਲਾ ਟੀਮ ਦੇ ਕੋਚ ਵੱਲੋਂ ਅਸਤੀਫ਼ਾ

08:29 PM Jun 29, 2023 IST

ਨਵੀਂ ਦਿੱਲੀ, 26 ਜੂਨ

Advertisement

ਸਪੋਰਟਸ ਅਥਾਰਿਟੀ ਆਫ ਇੰਡੀਆ (ਐੱਸਏਆਈ) ਦੇ ਹਾਈ ਪ੍ਰਫਾਰਮੈਂਸ ਡਾਇਰੈਕਟਰ ਦੀ ਆਪਣੀ ਨਵੀਂ ਭੂਮਿਕਾ ‘ਤੇ ਧਿਆਨ ਕੇਂਦਰਿਤ ਕਰਨ ਲਈ ਭਾਸਕਰ ਭੱਟ ਨੇ ਸਤੰਬਰ ਵਿੱਚ ਹੋਣ ਵਾਲੀਆਂ ਏਸ਼ਿਆਈ ਗੇਮਜ਼ ਤੋਂ ਕੁੱਝ ਮਹੀਨੇ ਪਹਿਲਾਂ ਮਹਿਲਾ ਮੁੱਕੇਬਾਜ਼ੀ ਦੇ ਮੁੱਖ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਏਸ਼ਿਆਈ ਗੇਮਜ਼ ਮਹਾਂਦੀਪ ਦੇ ਮੁੱਕੇਬਾਜ਼ਾਂ ਲਈ ਪਹਿਲਾ ਓਲੰਪਿਕ ਕੁਆਲੀਫਾਇਰ ਮੁਕਾਬਲਾ ਵੀ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਭਾਸਕਰ ਨੂੰ ਐੱਸਏਆਈ ਵਿੱਚ ਹਾਈ ਪ੍ਰਫਾਰਮੈਂਸ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। ਏਲੋਰਡਾ ਕੱਪ ਲਈ ਦੂਜੇ ਦਰਜੇ ਦੀ ਭਾਰਤੀ ਟੀਮ ਨਾਲ ਕਜ਼ਾਖਸਤਾਨ ਵਿੱਚ ਮੌਜੂਦ ਭਾਸਕਰ ਨੇ ਕਿਹਾ, ”ਜਦੋਂ ਕੁੱਝ ਦਿਨ ਪਹਿਲਾਂ ਮੈਨੂੰ ਮੁੱਕੇਬਾਜ਼ੀ ਦਾ ਐੱਸਆਈਏ ਦਾ ਹਾਈ ਪ੍ਰਫਾਰਮੈਂਸ ਡਾਇਰੈਕਟਰ ਨਿਯੁਕਤ ਕੀਤਾ ਗਿਆ ਤਾਂ ਇਸੇ ਨਾਲ ਕਈ ਜ਼ਿੰਮੇਵਾਰੀਆਂ ਵੀ ਆਈਆਂ।” -ਪੀਟੀਆਈ

Advertisement
Advertisement
Tags :
ਅਸਤੀਫ਼ਾਭਾਰਤੀਮਹਿਲਾਮੁੱਕੇਬਾਜ਼ੀ:ਵੱਲੋਂ
Advertisement