ਬਾਕਸਿੰਗ ਮੁਕਾਬਲੇ: ਨੀਤੂ ਨੇ ਪਟਿਆਲਾ ਦੀ ਰਾਣੀ ਨੂੰ ਹਰਾਇਆ
ਨਿੱਜੀ ਪੱਤਰ ਪ੍ਰੇਰਕ
ਨਵਾਂ ਸ਼ਹਿਰ/ਬਲਾਚੌਰ, 17 ਨਵੰਬਰ
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ 3’ ਤਹਿਤ ਰਾਜ ਪੱਧਰੀ ਬਾਕਸਿੰਗ ਮੁਕਾਬਲੇ ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ, ਬਲਾਚੌਰ ਵਿੱਚ ਸ਼ੁਰੂ ਹੋ ਗਏ।
ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਬਲਾਚੌਰ ਅਤੇ ਚਾਂਸਲਰ ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ ਬਲਾਚੌਰ ਡਾ. ਸੰਦੀਪ ਸਿੰਘ ਕੌੜਾ ਨੇ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਨੇ ਦੱਸਿਆ ਕਿ ਪਹਿਲੇ ਦਿਨ ਲੜਕੀਆਂ ਦੇ ਮੁਕਾਬਲਿਆਂ ਵਿਚ ਭਾਰ 63-67 ਕਿਲੋ ਵਿਚ ਅਨੀਤਾ ਜ਼ਿਲ੍ਹਾ ਮਾਨਸਾ ਨੇ ਪਹਿਲਾ, ਨਮਜੋਤ ਕੌਰ ਜ਼ਿਲ੍ਹਾ ਕਪੂਰਥਲਾ ਨੇ ਦੂਜਾ ਅਤੇ ਮਨਦੀਪ ਕੌਰ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਰ 75-81 ਕਿਲੋ ਵਿਚ ਹਰਪ੍ਰੀਤ ਕੌਰ ਫਿਰੋਜ਼ਪੁਰ ਨੇ ਪਹਿਲਾ ਅਤੇ ਰਮਨਦੀਪ ਕੌਰ ਜ਼ਿਲ੍ਹਾ ਮੁਕਤਸਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰ 81 ਕਿਲੋ ਲੜਕੀਆਂ ਦੇ ਮੁਕਾਬਲਿਆਂ ਵਿਚ ਮਨਪ੍ਰੀਤ ਕੌਰ ਜ਼ਿਲ੍ਹਾ ਤਰਨ ਤਾਰਨ ਨੇ ਪਹਿਲਾ, ਰਵੀਨਾ ਜਿਲ੍ਹਾ ਲੁਧਿਆਣਾ ਨੇ ਦੂਜਾ ਅਤੇ ਭਾਰਤੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਨੇ ਦੱਸਿਆ ਕਿ ਅੱਜ ਦੂਜੇ ਦਿਨ ਲੜਕੀਆਂ ਦੇ ਬਾਕਸਿੰਗ ਮੁਕਾਬਲਿਆਂ ਵਿਚ ਅੰਡਰ-21 ਭਾਰ 45-48 ਕਿਲੋ ਵਿਚ ਨੀਤੂ ਜ਼ਿਲ੍ਹਾ ਐੱਸਏਐੱਸ ਨਗਰ ਨੇ ਰਾਣੀ ਜ਼ਿਲ੍ਹਾ ਪਟਿਆਲਾ ਨੂੰ ਹਰਾਇਆ।
ਇਸੇ ਤਰ੍ਹਾਂ ਭਾਰ 48-51 ਕਿਲੋ ਵਿਚ ਕਲਪਨਾ ਪਟਿਆਲਾ ਨੇ ਅਰਸ਼ਦੀਪ ਮੋਗਾ ਨੂੰ, ਭਾਰ 51-54 ਕਿਲੋ ਵਿਚ ਰੀਤਿਕਾ ਮਾਲੇਰਕੋਟਲਾ ਨੇ ਮਨਜੀਤ ਕੌਰ ਗੁਰਦਾਸਪੁਰ ਨੂੰ ਹਰਾਇਆ। ਭਾਰ 54-57 ਕਿਲੋ ਵਰਗ ਵਿਚ ਰੀਬਾ ਮਾਲੇਰਕੋਟਲਾ ਨੇ ਧੰਨਿਸਤਾ ਸ਼ਰਮਾ ਐੱਸਏਐੱਸ ਨਗਰ ਨੂੰ ਹਰਾ ਕੇ ਸੈਮੀਫਾਈਨਲ ਵਿਚ ਸਥਾਨ ਪੱਕਾ ਕੀਤਾ।