For the best experience, open
https://m.punjabitribuneonline.com
on your mobile browser.
Advertisement

ਮੁੱਕੇਬਾਜ਼ੀ: ਅਮਿਤ ਪੰਘਾਲ ਅਤੇ ਜੈਸਮੀਨ ਲੰਬੋਰੀਆ ਨੇ ਓਲੰਪਿਕ ਕੋਟਾ ਹਾਸਲ ਕੀਤਾ

08:18 AM Jun 03, 2024 IST
ਮੁੱਕੇਬਾਜ਼ੀ  ਅਮਿਤ ਪੰਘਾਲ ਅਤੇ ਜੈਸਮੀਨ ਲੰਬੋਰੀਆ ਨੇ ਓਲੰਪਿਕ ਕੋਟਾ ਹਾਸਲ ਕੀਤਾ
ਅਮਿਤ ਪੰਘਾਲ, ਜੈਸਮੀਨ ਲੰਬੋਰੀਆ
Advertisement

ਬੈਂਕਾਕ, 2 ਜੂਨ
ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ (51 ਕਿੱਲੋ) ਤੇ ਕੌਮੀ ਚੈਂਪੀਅਨ ਜੈਸਮੀਨ ਲੰਬੋਰੀਆ (57 ਕਿੱਲੋ) ਨੇ ਇੱਥੇ ਦੂਜੇ ਵਿਸ਼ਵ ਕੁਆਲੀਫਾਇਰ ਟੂਰਨਾਮੈਂਟ ’ਚ ਆਪੋ ਆਪਣੇ ਕੁਆਰਟਰ ਫਾਈਨਲ ਮੁਕਾਬਲਿਆਂ ’ਚ ਜਿੱਤ ਹਾਸਲ ਕਰਦਿਆਂ ਪੈਰਿਸ ਓਲੰਪਿਕ ਲਈ ਟਿਕਟ ਪੱਕੀ ਕਰ ਲਈ ਹੈ।
ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਮੁੱਕੇਬਾਜ਼ ਅਮਿਤ ਨੇ ਚੀਨ ਦੇ ਚੁਆਂਗ ਲਿਯੂ ਨੂੰ ਸਖਤ ਮੁਕਾਬਲੇ ’ਚ 5-0 ਨਾਲ ਹਰਾ ਕੇ ਦੂਜੀ ਵਾਰ ਆਪਣਾ ਓਲੰਪਿਕ ਦਾ ਟਿਕਟ ਕਟਵਾਇਆ। ਉਹ ਨਿਸ਼ਾਂਤ ਦੇਵ (71 ਕਿਲੋ ਭਾਰ ਵਰਗ), ਨਿਖਤ ਜ਼ਰੀਨ (50 ਕਿਲੋ), ਪ੍ਰੀਤੀ ਪਵਾਰ (54 ਕਿੱਲੋ), ਅਤੇ ਲਵਲੀਨਾ ਬੋਰਗੋਹੇਨ (75 ਕਿਲੋ) ਤੋਂ ਓਲੰਪਿਕ ਦਾ ਟਿਕਟ ਕਟਵਾਉਣ ਵਾਲਾ ਦੇਸ਼ ਦਾ ਪੰਜਵਾਂ ਮੁੱਕੇਬਾਜ਼ ਬਣ ਗਿਆ ਹੈ।
ਇਹ ਸਾਰੇ ਪਹਿਲਾਂ ਹੀ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਚੁੱਕੇ ਹਨ। ਏਸ਼ਿਆਈ ਖੇਡਾਂ ’ਚ ਤਿੰਨ ਵਾਰ ਤਗ਼ਮਾ ਜੇਤੂ ਅਮਿਤ ਇੱਕ ਵਾਰ ਮੁਕਾਬਲੇ ’ਚ ਪਛੜ ਰਿਹਾ ਸੀ ਪਰ ਫਿਰ ਉਸ ਨੇ ਆਪਣੀ ਰਣਨੀਤੀ ਬਦਲੀ ਅਤੇ ਹਮਲਾਵਰ ਰੁਖ ਅਪਣਾਉਂਦਿਆਂ ਵਿਰੋਧੀ ਖਿਡਾਰੀ ’ਤੇ ਜਿੱਤ ਹਾਸਲ ਕੀਤੀ। ਨਿਸ਼ਾਂਤ ਦੇਵ ਤੋਂ ਬਾਅਦ ਉਹ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਦੂਜਾ ਪੁਰਸ਼ ਮੁੱਕੇਬਾਜ਼ ਬਣ ਗਿਆ ਹੈ।
ਇਸ ਤੋਂ ਇਲਾਵਾ ਮਹਿਲਾ ਮੁੱਕੇਬਾਜ਼ ਜੈਸਮੀਨ ਲੰਬੋਰੀਆ (57 ਕਿੱਲੋ) ਨੇ ਵੀ ਓਲੰਪਿਕ ਦਾ ਟਿਕਟ ਕਟਵਾ ਲਿਆ ਹੈ। ਉਸ ਨੇ ਕੁਆਰਟਰ ਫਾਈਨਲ ’ਚ ਮਾਲੀ ਦੀ ਮੈਰੀਨ ਕੈਮਾਰਾ ਨੂੰ ਹਰਾ ਕੇ ਓਲੰਪਿਕ ਕੋਟਾ ਹਾਸਲ ਕੀਤਾ। -ਏਜੰਸੀਆਂ

Advertisement

Advertisement
Author Image

sukhwinder singh

View all posts

Advertisement
Advertisement
×