ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਵਿਸ਼ਵ ਖਿਤਾਬ ਜਿੱਤਿਆ

07:37 AM Nov 06, 2024 IST

ਨਵੀਂ ਦਿੱਲੀ, 5 ਨਵੰਬਰ
ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਕੇਮੈਨ ਆਈਲੈਂਡਜ਼ ਵਿੱਚ ਬਰਤਾਨੀਆ ਦੇ ਕੋਨੋਰ ਨੂੰ ਹਰਾ ਕੇ ਵਿਸ਼ਵ ਮੁੱਕੇਬਾਜ਼ੀ ਫੈਡਰੇਸ਼ਨ (ਡਬਲਿਊਬੀਐੱਫ) ਦਾ ਸੁਪਰ ਫੈਦਰਵੇਟ ਵਿਸ਼ਵ ਖਿਤਾਬ ਜਿੱਤ ਲਿਆ ਹੈ। ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਰੌਏ ਜੋਨਸ ਜੂਨੀਅਰ ਕੋਲੋਂ ਸਿਖਲਾਈ ਲੈਣ ਵਾਲੇ 31 ਸਾਲਾ ਜਾਂਗੜਾ ਨੂੰ ਆਪਣੇ ਪੇਸ਼ੇਵਰ ਕਰੀਅਰ ਵਿੱਚ ਹੁਣ ਤੱਕ ਸਿਰਫ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬਰਤਾਨਵੀ ਮੁੱਕੇਬਾਜ਼ ਖ਼ਿਲਾਫ਼ ਮੁਕਾਬਲੇ ਦੌਰਾਨ ਜ਼ਿਆਦਾਤਰ ਗੇੜਾਂ ਵਿੱਚ ਉਸ ਦਾ ਦਬਦਬਾ ਰਿਹਾ। ਦੂਜੇ ਪਾਸੇ ਬਰਤਾਨਵੀ ਮੁੱਕੇਬਾਜ਼ ਨੂੰ ਲੈਅ ਕਾਇਮ ਰੱਖਣ ਲਈ ਸੰਘਰਸ਼ ਕਰਨਾ ਪਿਆ। ਕੋਨੋਰ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਜਾਂਗੜਾ ਨੇ ਜ਼ਿਆਦਾਤਰ ਗੇੜਾਂ ਵਿੱਚ ਲੀਡ ਕਾਇਮ ਰੱਖੀ। ਜਿੱਤ ਬਾਰੇ ਜਾਂਗੜਾ ਨੇ ਕਿਹਾ, ‘ਇਹ ਮੇਰੇ ਕਰੀਅਰ ਦੀਆਂ ਸਭ ਤੋਂ ਵੱਡੀਆਂ ਜਿੱਤਾਂ ’ਚੋਂ ਇਕ ਹੈ। ਇਸ ਨੂੰ ਹਾਸਲ ਕਰਨ ਲਈ ਮੈਂ ਸਾਲਾਂ ਬੱਧੀ ਮਿਹਨਤ ਕੀਤੀ ਹੈ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਦੇਸ਼ ਦਾ ਨਾਂ ਰੌਸ਼ਨ ਕਰ ਸਕਿਆ।’ ਹਰਿਆਣਾ ਦੇ ਰਹਿਣ ਵਾਲੇ ਜਾਂਗੜਾ ਨੇ 2021 ਵਿੱਚ ਆਪਣੇ ਪੇਸ਼ੇਵਰ ਮੁੱਕੇਬਾਜ਼ੀ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਖਿਤਾਬ ਦੇਸ਼ ਦੇ ਹੋਰ ਮੁੱਕੇਬਾਜ਼ਾਂ ਲਈ ਰਾਹ ਖੋਲ੍ਹੇਗਾ ਅਤੇ ਉਹ ਵੀ ਪੇਸ਼ੇਵਰ ਮੁੱਕੇਬਾਜ਼ੀ ’ਚ ਆਪਣਾ ਕਰੀਅਰ ਬਣਾਉਣ ਦਾ ਫ਼ੈਸਲਾ ਕਰਨਗੇ। ਸਾਡੇ ਮੁੱਕੇਬਾਜ਼ਾਂ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ। ਜੇ ਉਨ੍ਹਾਂ ਨੂੰ ਚੰਗਾ ਪ੍ਰਮੋਟਰ ਅਤੇ ਮੈਨੇਜਰ ਮਿਲ ਜਾਣ ਤਾਂ ਉਹ ਵਿਸ਼ਵ ਚੈਂਪੀਅਨ ਬਣ ਸਕਦਾ ਹੈ।’ ਜ਼ਿਕਰਯੋਗ ਹੈ ਕਿ ਜਾਂਗੜਾ ਨੇ ਆਪਣੇ ਪੇਸ਼ੇਵਰ ਕਰੀਅਰ ਵਿੱਚ ਹੁਣ ਤੱਕ 12 ’ਚੋਂ 11 ਮੁਕਾਬਲੇ ਜਿੱਤੇ ਹਨ। -ਪੀਟੀਆਈ

Advertisement

Advertisement