ਜਾਖੜ ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਅਸਥਾਨ ’ਤੇ ਨਤਮਸਤਕ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 27 ਦਸੰਬਰ
ਸ਼ਹੀਦੀ ਸਭਾ ਮੌਕੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਅਸਥਾਨ ’ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਉੱਤਰ ਪ੍ਰਦੇਸ਼ ਦੇ ਮੰਤਰੀ ਨਰਿੰਦਰ ਕਸ਼ਿਅਪ ਅਤੇ ਸਾਬਕਾ ਮੰਤਰੀ ਕਿਰਨਪਾਲ ਕਸ਼ਿਅਪ ਸਣੇ ਵੱਖ-ਵੱਖ ਆਗੂ ਨਤਮਸਤਕ ਹੋਏ। ਜਾਖੜ ਨੇ ਦੱਸਿਆ ਕਿ ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਸਮੇਂ ਦੁੱਧ ਪਾਣੀ ਦੀ ਸੇਵਾ ਕਰਨ ਬਦਲੇ ਸਮੇਤ ਪਰਿਵਾਰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਸੀ। ਨਰਿੰਦਰ ਕਸ਼ਿਅਪ ਅਤੇ ਕਿਰਨਪਾਲ ਕਸ਼ਿਅਪ ਨੇ ਮਹਿਰਾ ਸਮਾਜ ਨੂੰ ਇੱਕਠੇ ਹੋ ਕੇ ਸਮਾਜ ਵਿੱਚ ਸਮਾਜਿਕ ਚੇਤਨਾ ਲਿਆਉਣ ਦੀ ਬੇਨਤੀ ਕੀਤੀ। ਚੇਅਰਮੈਨ ਨਿਰਮਲ ਸਿੰਘ ਐੱਸਐੱਸ ਨੇ ਟਰੱਸਟ ਵੱਲੋਂ ਆਗੂਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆ। ਇਸ ਮੌਕੇ ਸੁਖਦੇਵ ਸਿੰਘ ਰਾਜ, ਸੁਖਬੀਰ ਸਿੰਘ ਸਾਲੀਮਾਰ, ਜਨਰਲ ਸਕੱਤਰ ਗੁਰਮੀਤ ਸਿੰਘ, ਜਸਪਾਲ ਸਿੰਘ ਕਲੋਦੀ, ਨਿਰਮਲ ਸਿੰਘ ਮੀਨੀਆ, ਜੈਕ੍ਰਿਸਨ ਕਸ਼ਿਅਪ, ਪਰਮਜੀਤ ਸਿੰਘ ਖੰਨਾ, ਰਾਜਕੁਮਾਰ ਪਾਤੜਾਂ, ਪਰਮਜੀਤ ਸਿੰਘ ਜਲੰਧਰ, ਦਰਸ਼ਨ ਸਿੰਘ ਪਾਇਲ, ਗੁਰਦੇਵ ਸਿੰਘ ਨਾਭਾ, ਗੁਰਚਰਨ ਸਿੰਘ ਧਨੌਲਾ, ਬਲਦੇਵ ਸਿੰਘ ਦੁਸਾਂਝ, ਬਨਾਰਸੀ ਦਾਸ, ਨਵਜੋਤ ਸਿੰਘ ਮੈਨੇਜਰ, ਅਨਿਲ ਕੁਮਾਰ, ਸਰਵਣ ਸਿੰਘ ਵਿਹਾਲ, ਜੋਗਿੰਦਰਪਾਲ, ਬਲਦੇਵ ਸਿੰਘ ਲੁਹਾਰਾ ਤੇ ਤਾਰਾ ਸਿੰਘ ਈਸੜੂ ਹਾਜ਼ਰ ਸਨ।