ਹੱਲੋਮਾਜਰਾ ਤੋਂ ਜ਼ੀਰਕਪੁਰ ਦੀ ਹੱਦ ਤੱਕ ਫਾਰਮ ਹਾਊਸਾਂ, ਨਰਸਰੀਆਂ ਤੇ ਦੁਕਾਨਾਂ ਦੀਆਂ ਚਾਰਦੀਵਾਰੀਆਂ ਢਾਹੀਆਂ
10:59 AM May 27, 2025 IST
ਦੁਸ਼ਯੰਤ ਪੁੰਡੀਰ
ਚੰਡੀਗੜ੍ਹ, 27 ਮਈ
Advertisement
ਯੂਟੀ ਅਸਟੇਟ ਦਫ਼ਤਰ ਦੀ ਟੀਮ ਨੇ ਦੱਖਣੀ ਮਾਰਗ ’ਤੇ ਨਜਾਇਜ਼ ਕਬਜ਼ੇ ਹਟਾਉਣ ਲਈ ਚਲਾਈ ਮੁਹਿੰਮ ਤਹਿਤ ਅੱਜ ਹੱਲੋਮਾਜਰਾ ਦੀਆਂ ਲਾਈਟਾਂ ਤੋਂ ਯੂਟੀ ਦੀ ਜ਼ੀਰਕਪੁਰ ਨਾਲ ਲੱਗਦੀ ਹੱਦ ਤੱਕ ਕਈ ਫਾਰਮ ਹਾਊਸਾਂ, ਨਰਸਰੀਆਂ ਤੇ ਦੁਕਾਨਾਂ ਆਦਿ ਦੀਆਂ ਚਾਰਦੀਵਾਰੀਆਂ ਢਾਹ ਦਿੱਤੀਆਂ ਹਨ। ਚੰਡੀਗੜ੍ਹ ਦੇ ਮੁੱਖ ਇੰਜਨੀਅਰ ਸੀ.ਬੀ. ਓਝਾ ਨੇ ਕਿਹਾ ਕਿ ਸਲਿੱਪ ਰੋਡ ਨੂੰ ਚੌੜਾ ਕਰਨ ਅਤੇ ਹੱਲੋਮਾਜਰਾ ਲਾਈਟ ਪੁਆਇੰਟ ਤੋਂ ਜ਼ੀਰਕਪੁਰ ਦੇ ਨਾਲ ਯੂਟੀ ਦੀ ਹੱਦ ਤੱਕ 3.50 ਕਿਲੋਮੀਟਰ ਸਾਈਕਲ ਟਰੈਕ ਦੇ ਨਿਰਮਾਣ ਲਈ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹਿਆ ਜਾ ਰਿਹਾ ਹੈ।
Advertisement
Advertisement



