ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Border-Gavaskar Trophy: ਪਰਥ ਟੈਸਟ: ਭਾਰਤ ਵੱਲੋਂ ਆਸਟਰੇਲੀਆ ਨੂੰ 534 ਦੌੜਾਂ ਦਾ ਟੀਚਾ

01:18 PM Nov 24, 2024 IST
AppleMark

ਪਰਥ, 24 ਨਵੰਬਰ

Advertisement

ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਬਾਰਡਰ ਗਵਾਸਕਰ ਟਰਾਫੀ ਦੇ ਪਰਥ ਟੈਸਟ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੋਂ ਪਹਿਲਾਂ ਮੇਜ਼ਬਾਨ ਟੀਮ  ਨੂੰ ਜਿੱਤਣ ਲਈ 534 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਆਪਣੀ ਦੂਜੀ ਪਾਰੀ ਛੇ ਵਿਕਟਾਂ ਦੇ ਨੁਕਸਾਨ ਨਾਲ 487 ਦੌੜਾਂ ’ਤੇ ਐਲਾਨ ਦਿੱਤੀ ਹੈ। ਇਸ ਪਾਰੀ ਵਿਚ ਯਸ਼ੱਸਵੀ ਜੈਸਵਾਲ ਦੀਆਂ 161 ਦੌੜਾਂ ਤੋਂ ਇਲਾਵਾ ਵਿਰਾਟ ਕੋਹਲੀ ਦਾ ਸੈਂਕੜਾ ਵੀ ਹੈ। ਵਿਰਾਟ ਨੇ ਅੱਜ ਆਪਣੇ ਟੈਸਟ ਕਰੀਅਰ ਦਾ 30ਵਾਂ ਸੈਂਕੜਾ ਜੜਿਆ। ਇਸ ਟੀਚੇ ਦਾ ਪਿੱਛਾ ਕਰਦਿਆਂ ਸਟੰਪ ਤਕ ਆਸਟਰੇਲੀਆ ਦੇ ਤਿੰਨ ਖਿਡਾਰੀ ਸਿਰਫ 12 ਦੌੜਾਂ ’ਤੇ ਆਊਟ ਵੀ ਹੋ ਗਏ ਹਨ। ਇਸ ਵੇਲੇ ਓਸਮਾਨ ਖਵਾਜ਼ਾ ਤਿੰਨ ਦੌੜਾਂ ਬਣਾ ਕੇ ਖੇਡ ਰਹੇ ਹਨ ਜਦਕਿ ਲਾਬੂਸ਼ੇਨ ਤਿੰਨ, ਕਪਤਾਨ ਪੈਟ ਕਮਿਨਜ਼ ਦੋ ਤੇ ਨਾਥਨ ਮੈਕਸਵਿਨੀ ਬਿਨਾਂ ਖਾਤੇ ਖੋਲ੍ਹੇ ਪੈਵੇਲੀਅਨ ਪਰਤ ਗਏ ਹਨ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਦੋ ਤੇ ਮੁਹੰਮਦ ਸਿਰਾਜ ਨੇ ਇਕ ਵਿਕਟ ਹਾਸਲ ਕੀਤਾ।

AppleMark

ਇਸ ਤੋਂ ਪਹਿਲਾਂ ਆਸਟਰੇਲਿਆਈ ਟੀਮ 104 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ ਜਦਕਿ ਭਾਰਤ ਨੇ ਪਹਿਲੀ ਪਾਰੀ ਵਿਚ 150 ਦੌੜਾਂ ਬਣਾਈਆਂ ਸਨ। ਭਾਰਤ ਵਲੋਂ ਯਸ਼ੱਸਵੀ ਜੈਸਵਾਲ ਨੇ ਅੱਜ ਸਭ ਤੋਂ ਵੱਧ 161 ਦੌੜਾਂ ਬਣਾਈਆਂ ਜਦਕਿ ਕੇ ਐਲ ਰਾਹੁਲ ਨੇ 77 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦੀ ਪਹਿਲੀ ਵਿਕਟ 201 ਦੌੜਾਂ ’ਤੇ ਕੇ ਐਲ ਰਾਹੁਲ ਦੀ ਡਿੱਗੀ। ਇਸ ਤੋਂ ਬਾਅਦ ਦੇਵਦੱਤ ਪੱਦੀਕਲ 47 ਦੌੜਾਂ ਬਣਾ ਕੇ ਆਊਟ ਹੋਇਆ। ਉਸ ਵੇਲੇ ਭਾਰਤ ਦਾ ਸਕੋਰ 275 ਦੌੜਾਂ ਸੀ। ਇਸ ਤੋਂ ਬਾਅਦ ਭਾਰਤ ਦੀ ਤੀਜੀ ਵਿਕਟ ਯਸ਼ੱਸਵੀ ਜੈਸਵਾਲ ਦੇ ਰੂਪ ਵਿਚ ਡਿੱਗੀ ਤੇ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ ਨਾਲ 313 ਦੌੜਾਂ ਬਣਾ ਲਈਆਂ ਸਨ ਪਰ ਇਸ ਤੋਂ ਬਾਅਦ ਭਾਰਤ ਦੇ ਦੋ ਬੱਲੇਬਾਜ਼ ਨਾਲ ਦੀ ਨਾਲ ਹੀ ਆਊਟ ਹੋ ਗਏ ਜਿਨ੍ਹਾਂ ਵਿਚੋਂ ਰਿਸ਼ਭ ਪੰਤ ਨੇ ਇਕ ਦੌੜ ਤੇ ਧਰੁਵ ਜੁਰੇਲ ਨੇ ਵੀ ਇਕ ਦੌੜ ਬਣਾਈ।ਭਾਰਤ ਨੇ ਛੇ ਵਿਕਟਾਂ ਦੇ ਨੁਕਸਾਨ ਨਾਲ 487 ਦੌੜਾਂ ਬਣਾਈਆਂ।

Advertisement

Advertisement