ਬੋਪੰਨਾ-ਐਬਡਨ ਨੇ ਮਿਆਮੀ ਓਪਨ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤਿਆ
06:35 PM Mar 31, 2024 IST
Advertisement
ਮਿਆਮੀ, 31 ਮਾਰਚ
ਭਾਰਤ ਦੇ ਸਟਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਸਭ ਤੋਂ ਵੱਡੀ ਉਮਰ ਦੇ ਏਟੀਪੀ ਮਾਸਟਰਜ਼ 1000 ਚੈਂਪੀਅਨ ਬਣਨ ਦੇ ਆਪਣੇ ਰਿਕਾਰਡ ਵਿੱਚ ਸੁਧਾਰ ਕਰਦਿਆਂ ਆਸਟਰੇਲੀਆ ਦੇ ਜੋੜੀਦਾਰ ਮੈਥਿਊ ਐਬਡਨ ਨਾਲ ਇੱਥੇ ਮਿਆਮੀ ਓਪਨ ਵਿੱਚ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤ ਲਿਆ। ਇਸ ਸਾਲ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ 44 ਸਾਲਾ ਬੋਪੰਨਾ ਅਤੇ ਐਬਡਨ ਦੀ ਜੋੜੀ ਨੇ ਸ਼ੁਰੂਆਤੀ ਸੈੱਟ ਵਿੱਚ ਪੱਛੜਣ ਮਗਰੋਂ ਹਾਰਡ ਰੌਕ ਸਟੇਡੀਅਮ ਵਿੱਚ ਕ੍ਰੋਏਸ਼ੀਆ ਦੇ ਇਵਾਨ ਡੌਡਿਗ ਅਤੇ ਅਮਰੀਕਾ ਦੇ ਆਸਟਿਨ ਕ੍ਰੈਜਿਸੇਕ ਦੀ ਜੋੜੀ ’ਤੇ 6-7(3), 6-3, 10-6 ਨਾਲ ਜਿੱਤ ਦਰਜ ਕੀਤੀ। -ਪੀਟੀਆਈ
Advertisement
Advertisement
Advertisement