ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੋਪੰਨਾ ਅਤੇ ਐਬਡਨ ਦੀ ਜੋੜੀ ਪੈਰਿਸ ਮਾਸਟਰਜ਼ ਵਿੱਚੋਂ ਬਾਹਰ

09:00 AM Nov 03, 2024 IST

ਪੈਰਿਸ, 2 ਨਵੰਬਰ
ਭਾਰਤ ਦੇ ਉੱਘੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਤੇ ਆਸਟਰੇਲੀਆ ਦੇ ਮੈਥਿਊ ਐਬਡਨ ਦੀ ਜੋੜੀ ਇੱਥੇ ਪੈਰਿਸ ਮਾਸਟਰਜ਼ ਦੇ ਪੁਰਸ਼ ਡਬਲਜ਼ ਵਰਗ ਦੇ ਕੁਆਰਟਰ ਫਾਈਨਲ ’ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਤੀਜਾ ਦਰਜਾ ਪ੍ਰਾਪਤ ਭਾਰਤੀ-ਆਸਟਰੇਲਿਆਈ ਜੋੜੀ ਨੂੰ ਇਸ ਏਟੀਪੀ 1000 ਟੂਰਨਾਮੈਂਟ ਦੇ ਇੱਕ ਘੰਟਾ 46 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ’ਚ ਨੈਂਦਰਲੈਂਡਜ਼ ਦੇ ਵੈਸਲੀ ਕੂਲਹੋਫ ਅਤੇ ਕ੍ਰੋਏਸ਼ੀਆ ਦੇ ਨਿਕੋਲਾ ਮੈਕਟਿਚ ਦੀ ਜੋੜੀ ਤੋਂ 6-7, 5-7 ਨਾਲ ਹਾਰ ਨਸੀਬ ਹੋਈ। ਪਹਿਲਾ ਸੈੱਟ ਟਾਈਬ੍ਰੇਕਰ ਤੱਕ ਜਾਣ ਤੋਂ ਪਹਿਲਾਂ ਦੋਵਾਂ ਜੋੜੀਆਂ ਨੇ ਇੱਕ-ਦੂਜੇ ਨੂੰ ਸਖਤ ਚੁਣੌਤੀ ਦਿੱਤੀ। ਬੋਪੰਨਾ-ਐਬਡਨ ਨੂੰ ਕੁਝ ਮੌਕੇ ਮਿਲੇ ਪਰ ਕੂਲਹੋਫ ਤੇ ਮੈਕਟਿਚ ਨੇ ਸੈੱਟ ਪੁਆਇੰਟ ਬਚਾਅ ਕੇ ਟਾਈਬ੍ਰੇਕਰ ਜਿੱਤਿਆ ਤੇ 1-0 ਦੀ ਲੀਡ ਬਣਾ ਲਈ। ਦੂਜੇ ਸੈੱਟ ’ਚ ਵੀ ਸਖਤ ਮੁਕਾਬਲਾ ਹੋਇਆ ਪਰ ਬੋਪੰਨਾ ਤੇ ਐਬਡਨ ਦੀ ਜੋੜੀ ਆਪਣੀ ਹਾਰ ਨਾ ਟਾਲ ਸਕੀ। ਹਾਲਾਂਕਿ ਭਾਰਤ ਤੇ ਆਸਟਰੇਲੀਆ ਦੇ ਬੋਪੰਨਾ ਤੇ ਐਬਡਨ ਦੀ ਜੋੜੀ ਇਸੇ ਹਫ਼ਤੇ ਪਹਿਲਾਂ ਹੀ ਸੈਸ਼ਨ ਦੇ ਆਖਰੀ ਵੱਕਾਰੀ ਟੂਰਨਾਮੈਂਟ ਏਟੀਪੀ ਫਾਈਨਲ ਲਈ ਕੁਆਲੀਫਾਈ ਕਰ ਚੁੱਕੀ ਹੈ। -ਪੀਟੀਆਈ

Advertisement

Advertisement