For the best experience, open
https://m.punjabitribuneonline.com
on your mobile browser.
Advertisement

ਗ਼ਦਰੀ ਬਾਬਿਆਂ ਦੇ ਮੇਲੇ ’ਚ 20 ਲੱਖ ਰੁਪਏ ਦੀਆਂ ਪੁਸਤਕਾਂ ਵਿਕੀਆਂ

06:48 AM Nov 12, 2024 IST
ਗ਼ਦਰੀ ਬਾਬਿਆਂ ਦੇ ਮੇਲੇ ’ਚ 20 ਲੱਖ ਰੁਪਏ ਦੀਆਂ ਪੁਸਤਕਾਂ ਵਿਕੀਆਂ
ਗ਼ਦਰੀ ਬਾਬਿਆਂ ਦੇ ਮੇਲੇ ਦੌਰਾਨ ਲੱਗੇ ਕਿਤਾਬਾਂ ਦੇ ਸਟਾਲ।- ਫੋਟੋ: ਸਰਬਜੀਤ ਸਿੰੰਘ
Advertisement

ਪਾਲ ਸਿੰਘ ਨੌਲੀ
ਜਲੰਧਰ, 11 ਨਵੰਬਰ
ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਪੰਜਾਬ ਦੇ ਪੁਰਾਤਨ ਸੁਭਾਅ ਦਾ ਪ੍ਰਗਟਾਅ ਲੋਕਾਂ ਵੱਲੋਂ ਨਾਬਰੀ ਦਾ ਸਾਹਿਤ ਹੱਥੋਂ ਹੱਥੀ ਚੁੱਕਣ ਨਾਲ ਸਾਹਮਣੇ ਆਇਆ ਹੈ। ਗ਼ਦਰੀ ਬਾਬਿਆਂ ਦੇ ਮੇਲੇ ਦੀ ਸ਼ੁਰੂਆਤ ਵੇਲੇ ਸਿਰਫ਼ ਪੰਜਾਬ ਬੁੱਕ ਸੈਂਟਰ, ਲੋਕ-ਪੱਖੀ ਸਾਹਿਤ ਲੈ ਕੇ ਹਾਜ਼ਰ ਹੋਇਆ ਸੀ। ਇਸ ਵਾਰ ਮੇਲੇ ਵਿੱਚ 100 ਬੁੱਕ ਸਟਾਲ ਲੱਗੇ ਹਨ। ਇਨ੍ਹਾਂ ’ਤੇ ਪੰਜਾਬੀ, ਉਰਦੂ, ਹਿੰਦੀ, ਸ਼ਾਹਮੁਖੀ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਸ਼ਾਮਲ ਸਨ।
ਇੱਕ ਸਰਵੇਖਣ ਮੁਤਾਬਕ ਲਗਭਗ 20 ਲੱਖ ਰੁਪਏ ਦੀਆਂ ਕਿਤਾਬਾਂ ਮੇਲੇ ਤੋਂ ਲੈ ਕੇ ਗਏ ਲੋਕਾਂ ਦਾ ਰੁਝਾਨ ਇਹ ਦਰਸਾਉਂਦਾ ਹੈ ਕਿ ਲੋਕ ਖੇਤੀ ਮੇਲਿਆਂ ਤੋਂ ਬੀਜ ਅਤੇ ਰਵਾਇਤੀ ਮੇਲਿਆਂ ਤੋਂ ਮਠਿਆਈਆਂ ਲੈ ਕੇ ਆਉਣ ਵਾਂਗ ਕਿਤਾਬਾਂ ਦੇ ਵੀ ਝੋਲੇ ਭਰ ਕੇ ਲੈ ਕੇ ਗਏ ਹਨ। ਮੇਲੇ ’ਚ ਜੁੜੇ ਲੋਕਾਂ ਨੇ ਇਤਿਹਾਸ, ਸਾਹਿਤ, ਸਭਿਆਚਾਰ, ਵਿਗਿਆਨ, ਕਲਾ, ਮਾਰਕਸੀ ਚਿੰਤਨ, ਕਾਰਪੋਰੇਟ, ਫ਼ਿਰਕੂ ਫਾਸ਼ੀ ਹੱਲੇ, ਪੰਜਾਬ ਦੀ ਨਾਬਰੀ ਦੀ ਪਰੰਪਰਾ ਮੇਸਣ ਖਿਲਾਫ਼ ਖ਼ਬਰਦਾਰ ਕਰਦੇ ਵਿਸ਼ਿਆਂ, ਤਰਕਸ਼ੀਲ, ਜਮਹੂਰੀ, ਲੋਕ ਨਾਇਕਾਂ, ਗੀਤਾਂ, ਰੰਗ ਮੰਚ, ਗ਼ਦਰੀ ਦੇਸ਼ ਭਗਤਾਂ, ਆਦਿਵਾਸੀਆਂ ਦੇ ਉਜਾੜੇ, ਪਰਵਾਸ, ਫ਼ਲਸਤੀਨ ਦੇ ਨਸਲਘਾਤ, ਬੁੱਧੀਜੀਵੀਆਂ ਉਪਰ ਦਹਿਸ਼ਤਵਾਦੀ ਹੋਣ ਦੇ ਸੋਚੇ ਸਮਝੇ ਠੱਪੇ ਮੜ੍ਹਨ, ਔਰਤਾਂ ’ਤੇ ਜਬਰ ਬਾਰੇ ਵਿਸ਼ਿਆਂ ਨਾਲ ਜੁੜੀਆਂ ਪੁਸਤਕਾਂ ’ਚ ਵਿਸ਼ੇਸ਼ ਦਿਲਚਸਪੀ ਲਈ। ਪੰਜਾਬ, ਹਰਿਆਣਾ, ਦਿੱਲੀ ਤੱਕ ਦੀਆਂ ਆਹਲਾ ਦਰਜੇ ਦੀਆਂ ਕਿਤਾਬਾਂ, ਪੋਸਟਰਾਂ `ਚ ਜ਼ਿਕਰਯੋਗ ਪੱਖ ਸਾਹਮਣੇ ਆਇਆ ਹੈ ਕਿ ਲੋਕਾਂ ਨੂੰ ਮੁਕਤੀ ਦਾ ਮਾਰਗ ਹੁਣ ਵਿਗਿਆਨਕ ਮਾਰਕਸੀ ਫ਼ਲਸਫ਼ੇ ਵਿੱਚ ਪਹਿਲਾਂ ਨਾਲੋਂ ਵਧੇਰੇ ਦਿਖਾਈ ਦੇਣ ਲੱਗਿਆ ਹੈ। ਕੁੱਝ ਨਵੇਂ ਰੁਝਾਨ ਵੀ ਸਾਹਮਣੇ ਆਏ ਹਨ ਕਿ ਅਜੇਹਾ ਕੁੱਝ ਵੀ ਪੁਸਤਕਾਂ ਵਿੱਚ ਜ਼ੋਰ ਫੜਨ ਦਾ ਯਤਨ ਕਰ ਰਿਹੈ ਹੈ ਜੋ ਸੇਧ ਵਿਹੂਣਾ, ਵਿਚਾਰ-ਵਿਹੂਣਾ ਹੈ ਅਤੇ ਓਪਰੀ ਸਤਹ ਦੀਆਂ ਗੱਲਾਂ ਕਰ ਕੇ ਜੁਆਨੀ ਨੂੰ ਕਲਾਵੇ ਵਿੱਚ ਲੈਣ ਲਈ ਯਤਨਸ਼ੀਲ ਹੈ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪੁਸਤਕ ਮੇਲੇ ਸਬੰਧੀ ਇਹ ਜਾਣਕਾਰੀ ਪੁਸਤਕ ਪ੍ਰਦਰਸ਼ਨੀ ਕਮੇਟੀ ਦੇ ਕਨਵੀਨਰ ਰਮਿੰਦਰ ਪਟਿਆਲਾ, ਕੇਸਰ ਸਿੰਘ, ਹਰਮੇਸ਼ ਮਾਲੜੀ ਅਤੇ ਸਬ-ਕਮੇਟੀ ਦੇ ਕਨਵੀਨਰ ਦੀਪ ਦਿਲਬਰ ਤੋਂ ਇਲਾਵਾ ਵੱਖ-ਵੱਖ ਪੁਸਤਕ ਸਟਾਲਾਂ ਦੇ ਸੰਚਾਲਕਾਂ ਦੇ ਅਨੁਭਵਾਂ ਅਤੇ ਜਾਣਕਾਰੀ ਦੇ ਆਧਾਰ ਸਾਂਝੀ ਕੀਤੀ।

Advertisement

Advertisement
Advertisement
Author Image

sukhwinder singh

View all posts

Advertisement