ਕੁਲਵਿੰਦਰ ਕੌਰ ਥਰਾਜ ਅਤੇ ਜਿਲੇ ਸਿੰਘ ਦੀਆਂ ਪੁਸਤਕਾਂ ਰਿਲੀਜ਼
ਹਰਦਮ ਮਾਨ
ਸਰੀ: ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਬੈਠਕ ਵਿੱਚ ਕੁਲਵਿੰਦਰ ਕੌਰ ਥਰਾਜ ਅਤੇ ਜਿਲੇ ਸਿੰਘ ਦੀਆਂ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਦਰਸ਼ਨ ਸੰਘਾ, ਕੁਲਵਿੰਦਰ ਕੌਰ ਥਰਾਜ, ਜਿਲੇ ਸਿੰਘ ਅਤੇ ਅਵਤਾਰ ਸਿੰਘ ਸ਼ੇਰਗਿੱਲ ਨੇ ਕੀਤੀ।
ਮੀਟਿੰਗ ਦੀ ਸ਼ੁਰੂਆਤ ਉੱਘੇ ਦਾਨੀ ਤੇ ਉਦਯੋਗਪਤੀ ਰਤਨ ਟਾਟਾ ਨੂੰ ਸਭਾ ਵੱਲੋਂ ਸ਼ਰਧਾਂਜਲੀ ਦੇਣ ਨਾਲ ਹੋਈ। ਉਪਰੰਤ ਜਿਲੇ ਸਿੰਘ ਦੀ ਅੰਗਰੇਜ਼ੀ ਦੀ ਪੁਸਤਕ ‘ਟਰੂਥ ਆਫ ਲਾਈਫ’ ’ਤੇ ਪ੍ਰਿਤਪਾਲ ਗਿੱਲ, ਅਮਰ ਓਛਾਨੀ, ਡਾ. ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ. ਕਸ਼ਮੀਰਾ ਸਿੰਘ, ਇੰਦਰਜੀਤ ਸਿੰਘ ਧਾਮੀ, ਕਵਿੰਦਰ ਚਾਂਦ ਤੇ ਅਮਰੀਕ ਪਲਾਹੀ ਅਤੇ ਕੁਲਵਿੰਦਰ ਕੌਰ ਥਰਾਜ ਦੀ ਪੁਸਤਕ ‘ਤੂੰ ਮੈਨੂੰ ਮੈਂ ਹੀ ਰਹਿਣ ਦੇ’ ’ਤੇ ਪ੍ਰਿਤਪਾਲ ਗਿੱਲ ਅਤੇ ਪ੍ਰੋ. ਹਰਿੰਦਰ ਕੌਰ ਸੋਹੀ ਨੇ ਪਰਚੇ ਪੜ੍ਹੇ। ਜਿਲੇ ਸਿੰਘ ਅਤੇ ਕੁਲਵਿੰਦਰ ਕੌਰ ਥਰਾਜ ਨੇ ਆਪਣੀਆਂ ਪੁਸਤਕਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਪਰੰਤ ਰਸਮੀ ਤੌਰ ’ਤੇ ਦੋਵੇਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ।
ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਸਭਾ ਦੇ ਮੈਂਬਰਾਂ, ਸਥਾਨਕ ਕਵੀਆਂ ਅਤੇ ਆਏ ਮਹਿਮਾਨਾਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਸਭਾ ਵੱਲੋਂ ਕਵਿੱਤਰੀ ਕੁਲਵਿੰਦਰ ਕੌਰ ਥਰਾਜ, ਜਿਲੇ ਸਿੰਘ ਅਤੇ ਅਵਤਾਰ ਸਿੰਘ ਸ਼ੇਰਗਿੱਲ ਨੂੰ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿੱਚ ਸੁਰਜੀਤ ਸਿੰਘ ਮਾਧੋਪੁਰੀ, ਅਮਰੀਕ ਸਿੰਘ ਲੇਲ੍ਹ, ਹਰਸ਼ਰਨ ਕੌਰ, ਗੁਰਮੀਤ ਸਿੰਘ ਸਿੱਧੂ, ਸੁੱਚਾ ਸਿੰਘ ਕਲੇਰ, ਸੁਰਜੀਤ ਸਿੰਘ ਬਾਠ, ਜਸਵਿੰਦਰ ਕੌਰ ਬਾਠ, ਚਮਕੌਰ ਸਿੰਘ ਸੇਖੋਂ, ਤਰਲੋਚਨ ਸਿੰਘ (ਤਰਨ ਤਾਰਨ), ਸੋਹਣ ਸਿੰਘ ਜੌਹਲ, ਬੇਅੰਤ ਸਿੰਘ ਢਿੱਲੋਂ, ਕੈਪਟਨ ਜੀਤ ਮਹਿਰਾ, ਰਾਜਦੀਪ ਸਿੰਘ ਤੂਰ, ਗਿਆਨ ਸਿੰਘ ਕੋਟਲੀ, ਸੁਖਵੀਰ ਕੌਰ, ਨਰਿੰਦਰ ਬਾਹੀਆ, ਅਜਾਇਬ ਸਿੰਘ ਜੌਹਲ, ਮਲਕੀਤ ਸਿੰਘ ਖੰਗੂੜਾ, ਤਰਲੋਕ ਸਿੰਘ ਬਸਰਾ, ਗੋਡਾ ਸਿੰਘ ਬਾਹੀਆ, ਦਰਸ਼ਨ ਸਿੰਘ ਸੰਧੂ, ਗੁਰਮੇਲ ਧਾਲੀਵਾਲ, ਹਰਚੰਦ ਸਿੰਘ ਗਿੱਲ, ਗੁਰਚਰਨ ਸਿੰਘ ਬਰਾੜ, ਕੁਲਦੀਪ ਸਿੰਘ ਜਗਪਾਲ, ਗੁਰਦਰਸ਼ਨ ਸਿੰਘ ਮਠਾੜੂ, ਰਣਧੀਰ ਢਿੱਲੋਂ, ਜਸਪਾਲ ਸਿੰਘ ਜੌਹਲ, ਗੀਤਾ ਸ਼ਰਮਾ, ਕੋਮਲ ਓਛਾਨੀ, ਪਰਦੀਪ ਸ਼ਰਮਾ, ਦਵਿੰਦਰ ਮਾਂਗਟ, ਸੁਰਜੀਤ ਸਿੰਘ ਬਰਾੜ, ਬਲਵਿੰਦਰ ਸਿੰਘ ਸਰਾਏ, ਬਲਬੀਰ ਸਿੰਘ ਸੰਘਾ, ਨਰਿੰਦਰ ਸਿੰਘ ਪੰਨੂ, ਕਸ਼ਮੀਰ ਸਿੰਘ ਉੱਪਲ, ਪੁਸ਼ਪਿੰਦਰ ਕੌਰ, ਹਰਬੰਸ ਕੌਰ ਬੈਂਸ, ਹਰਬੰਸ ਸਿੰਘ ਅਖਾੜਾ ਜਗਰਾਉਂ, ਮਨਜੀਤ ਸਿੰਘ ਮੱਲ੍ਹਾ ਅਤੇ ਨਿਰਮਲ ਗਿੱਲ ਸ਼ਾਮਲ ਸਨ।
ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਮਾਗਮ ਵਿੱਚ ਹਾਜ਼ਰ ਸਭਨਾਂ ਸ਼ਖ਼ਸੀਅਤਾਂ ਅਤੇ ਵਿਸ਼ੇਸ਼ ਕਰ ਕੇ ਸਭਾ ਦੀ ਆਰਥਿਕ ਸਹਾਇਤਾ ਕਰਨ ਵਾਲੇ ਸੁਰਜੀਤ ਸਿੰਘ ਬਾਠ ਅਤੇ ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਬਾਠ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਸਭਾ ਦੇ ਸਹਾਇਕ ਸਕੱਤਰ ਦਰਸ਼ਨ ਸੰਘਾ ਨੇ ਕੀਤਾ।
ਸੰਪਰਕ: 1 604 308 6663