ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਕਾਲੀ ਕੌਰ ਸਿੰਘ ਲਾਇਬਰੇਰੀ ਲਈ ਬਡੂੰਗਰ ਵੱਲੋਂ ਪੁਸਤਕਾਂ ਭੇਟ

07:25 AM Jun 18, 2024 IST
ਪਟਿਆਲਾ ਵਿਚ ਪੁਸਤਕਾਂ ਭੇਟ ਕਰਦੇ ਹੋਏ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ।

ਖੇਤਰੀ ਪ੍ਰਤੀਨਿਧ
ਪਟਿਆਲਾ 17 ਜੂਨ
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੀ ਜਥੇਦਾਰ ਅਕਾਲੀ ਕੌਰ ਸਿੰਘ ਲਾਇਬਰੇਰੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਪੁਸਤਕਾਂ ਭੇਟ ਕੀਤੀਆਂ ਗਈਆਂ। ਪ੍ਰੋ. ਬਡੂੰਗਰ ਵੱਲੋਂ ਖਾਲਸਾ ਕਾਲਜ ਪਟਿਆਲਾ ਦੀ ਲਾਇਬਰੇਰੀ, ਬੀਐਨ ਖਾਲਸਾ ਸਕੂਲ ਤੇ ਜਥੇਦਾਰ ਅਕਾਲੀ ਕੌਰ ਸਿੰਘ ਲਈ 3000 ਦੇ ਕਰੀਬ ਪੁਸਤਕਾਂ ਭੇਟ ਕੀਤੀਆਂ ਜਾ ਚੁੱਕੀਆਂ। ਗੁਰਦੁਆਰਾ ਪ੍ਰਬੰਧਕ ਮੈਨੇਜਰ ਕਰਨੈਲ ਸਿੰਘ ਵਿਰਕ ਨੂੰ ਧਾਰਮਿਕ ਪੁਸਤਕਾਂ ਭੇਟ ਕਰਨ ਮੌਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਜੋਕੀ ਪੀੜ੍ਹੀ ਲਈ ਪੁਸਤਕਾਂ ਗਿਆਨ ਦਾ ਸੋਮਾ ਹਨ। ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ਵਿੱਚ ਅਜੋਕੀ ਪੀੜ੍ਹੀ ਮੋਬਾਈਲ ਕਲਚਰ ਦਾ ਸ਼ਿਕਾਰ ਹੋ ਚੁੱਕੀ ਹੈ ਜਿਸ ਨਾਲ ਪੁਸਤਕਾਂ ਦੇ ਗਿਆਨ ਤੋਂ ਵਾਂਝੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਪੁਸਤਕਾਂ ਦੇ ਗਿਆਨ ਨਾਲ ਜੁੜਨਾ ਅੱਜ ਸਭ ਤੋਂ ਵੱਡੀ ਲੋੜ ਹੈ ਅਤੇ ਅਜੋੜ ਕੀ ਪੀੜ੍ਹੀ ਨੂੰ ਪੁਸਤਕ ਗਿਆਨ ਦੀ ਜੋਤ ਨਾਲ ਆਪਣੇ ਭਵਿੱਖ ਨੂੰ ਰੌਸ਼ਨਮਈ ਬਣਾਉਣਾ ਚਾਹੀਦਾ ਹੈ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਵਿਰਕ, ਭੁਪਿੰਦਰਪਾਲ ਸਿੰਘ ਅਤੇ ਸਮੂਹ ਸਟਾਫ ਮੈਂਬਰ ਆਦਿ ਸ਼ਾਮਲ ਸਨ।

Advertisement

Advertisement
Advertisement