ਤੂਰ ਅਤੇ ਤਾਤਲਾ ਦੀਆਂ ਪੁਸਤਕਾਂ ਰਿਲੀਜ਼
ਐਬਟਸਫੋਰਡ: (ਮਾਨ) ਪੰਜਾਬੀ ਸਾਹਿਤ ਸਭਾ ਮੁੱਢਲੀ ਐਬਟਸਫੋਰਡ ਵੱਲੋਂ ਇੱਥੇ ਹੈਰੀਟੇਜ ਗੁਰਸਿੱਖ ਗੁਰਦੁਆਰਾ ਸਾਊਥ ਫਰੇਜ਼ਰ ਵੇਅ ਐਬਟਸਫੋਰਡ ਵਿਖੇ ਕਰਵਾਏ ਸਾਹਿਤਕ ਸਮਾਗਮ ਵਿੱਚ ਸ਼ਾਇਰ ਮਹਿਮਾ ਸਿੰਘ ਤੂਰ ਦੀ ਪੁਸਤਕ ‘ਉਦਾਸੀ ਜਾਗਦੀ ਹੈ’ ਅਤੇ ਹਰੀ ਸਿੰਘ ਤਾਤਲਾ ਦੀ ਪੁਸਤਕ ‘ਤੂੰ ਤੇ ਪਿਕਾਸੋ’ ਰਿਲੀਜ਼ ਕੀਤੀਆਂ ਗਈਆਂ।
ਰਿਲੀਜ਼ ਕੀਤੀਆਂ ਗਈਆਂ ਪੁਸਤਕਾਂ ਬਾਰੇ ਸ਼ਾਇਰ ਦਵਿੰਦਰ ਸਿੰਘ ਪੂਨੀਆ ਅਤੇ ਡਾ. ਗੁਰਵਿੰਦਰ ਸਿੰਘ ਨੇ ਵਿਚਾਰ ਸਾਂਝੇ ਕਰਰਦਿਆਂ ਇਨ੍ਹਾਂ ਕਿਤਾਬਾਂ ਦੇ ਸਾਹਿਤ ਜਗਤ ਵਿੱਚ ਸਥਾਨ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਵਿਸ਼ੇ ਅਤੇ ਕਲਾ ਪੱਖਾਂ ਤੋਂ ਦੋਹਾਂ ਲੇਖਕਾਂ ਦੀਆਂ ਕਿਤਾਬਾਂ ਸ਼ਾਨਦਾਰ ਕਹੀਆਂ ਜਾ ਸਕਦੀਆਂ ਹਨ। ਸੁਰਜੀਤ ਸਿੰਘ ਸਹੋਤਾ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ, ਹਰਕੀਰਤ ਕੌਰ ਚਾਹਲ, ਸਤਵੰਤ ਕੌਰ ਪੰਧੇਰ, ਜਗਜੀਤ ਸਿੰਘ ਸੰਧੂ, ਕੁਲਦੀਪ ਸਿੰਘ ਸੇਖੋਂ, ਗੁਰਦੇਵ ਸਿੰਘ ਬੁੱਟਰ, ਸੁਖੀ ਰੋਡੇ ਤੇ ਮਾਹੀ ਸਾਹਿਬ ਨੇ ਵੀ ਇਨ੍ਹਾਂ ਪੁਸਤਕਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਨ੍ਹਾਂ ਪੁਸਤਕਾਂ ਦੇ ਰਚੇਤਾ ਹਰੀ ਸਿੰਘ ਤਾਤਲਾ ਅਤੇ ਮਹਿਮਾ ਸਿੰਘ ਤੂਰ ਨੇ ਆਪਣੀਆਂ ਕਵਿਤਾਵਾਂ ਦੇ ਸਬੰਧ ਵਿੱਚ ਸਰੋਤਿਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਤੇ ਆਪਣੀਆਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ।
ਸਮਾਗਮ ਦਾ ਸੰਚਾਲਨ ਗੀਤਕਾਰ ਗੁਰਪ੍ਰੀਤ ਸਿੰਘ ਚਾਹਲ ਨੇ ਬਾਖ਼ੂਬੀ ਕੀਤਾ। ਸਮਾਗਮ ਵਿੱਚ ਸਹਿਯੋਗੀ ਵਣਜਾਰਾ ਨੋਮੈਡ ਕਲੈਕਸ਼ਨਜ਼ ਦੇ ਰਾਜ ਸਿੰਘ ਭੰਡਾਲ ਨੇ ਲਿਖਾਰੀਆਂ ਨੂੰ ਵਧਾਈ ਦਿੱਤੀ। ਸਮਾਗਮ ਵਿੱਚ ਗੁਰਮੁਖ ਸਿੰਘ, ਗੁਰਵਿੰਦਰ ਸਿੰਘ ਸੰਧੂ, ਮਲਕੀਤ ਸਿੰਘ ਮੀਲੂ ਆਦਿ ਮੌਜੂਦ ਸਨ।
ਸੰਪਰਕ: +1 604 308 6663