Booker Prize: ਬਰਤਾਨਵੀ ਲੇਖਿਕਾ ਸਾਮੰਥਾ ਹਾਰਵੇ ਦੇ ਨਾਵਲ ‘ਓਰਬਿਟਲ’ ਨੇ ਜਿੱਤਿਆ ਬੁੱਕਰ ਪੁਰਸਕਾਰ
02:27 PM Nov 13, 2024 IST
Advertisement
ਲੰਡਨ, 13 ਨਵੰਬਰ
ਬਰਤਾਨਵੀ ਲੇਖਿਕਾ Samantha Harvey ਸਾਮੰਥਾ ਹਾਰਵੇ ਦੇ ਨਾਵਲ ‘ਓਰਬਿਟਲ’ (Orbital) ਨੂੰ 2024 ਦੇ ਬੁੱਕਰ ਪੁਰਸਕਾਰ ਲਈ ਚੁਣਿਆ ਗਿਆ ਹੈ। ਲੰਡਨ ਵਿਚ ਓਲਡ ਬਿਲਿੰਗਸਗੇਟ ਵਿਚ ਮੰਗਲਵਾਰ ਸ਼ਾਮ ਨੂੰ ਸਮਾਗਮ ਦੌਰਾਨ ਬੁੱਕਰ ਪੁਰਸਕਾਰ ਲਈ ਹਾਰਵੇ ਦੇ ਨਾਮ ਦਾ ਐਲਾਨ ਕੀਤਾ ਗਿਆ। ਉਂਝ ਇਸ ਸਾਲ ਦੇ ਬੁੱਕਰ ਪੁਰਸਕਾਰ ਲਈ ਜਿਨ੍ਹਾਂ ਕੁਝ ਹੋਰਨਾਂ ਲੇਖਕਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ, ਉਨ੍ਹਾਂ ਵਿਚ ਅਮਰੀਕੀ ਲੇਖਿਕਾ ਰਾਸ਼ੇਲ ਕੁਸ਼ਨਰ ਦਾ ਸਪਾਈ ਥ੍ਰਿਲਰ ‘ਕ੍ਰੀਏਸ਼ਨ ਲੇਕ’, ਕੈਨੇਡਾ ਦੀ ਐਨੀ ਮਿਸ਼ੇਲ ਦੀ ਪਰਿਵਾਰਕ ਕਹਾਣੀ ‘ਹੈਲਡ’, ਆਸਟਰੇਲੀਅਨ ਲੇਖਿਕਾ ਸ਼ਾਰਲੌਟ ਵੁੱਡ ਦੀ ‘ਸਟੋਨ ਯਾਰਡ ਡਿਵੋਸ਼ਨਲ’ ਤੇ ਡੱਚ ਲੇਖਿਕਾ ਯੇਲ ਵੈਨ ਡਰ ਵੁਡਨ ਦਾ ਪਲੇਠਾ ਨਾਵਲ ‘ਦਿ ਸੇਫਕੀਪ’ ਸ਼ਾਮਲ ਸਨ। -ਪੀਟੀਆਈ
Advertisement
Advertisement
Advertisement