ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਗਾ ਤੋਂ ਇਨੋਵਾ ਬੁੱਕ ਕਰ ਕੇ ਮੁਹਾਲੀ ਲਿਜਾ ਕੇ ਖੋਹੀ

09:07 AM Nov 28, 2024 IST

ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਨਵੰਬਰ
ਇਥੇ ਥਾਣਾ ਸਿਟੀ ਦੱਖਣੀ ਪੁਲੀਸ ਨੇ ਮੋਗਾ ਤੋਂ ਏਅਰਪੋਰਟ ਲਈ ਇਨੋਵਾ ਬੁੱਕ ਕਰ ਕੇ ਮੁਹਾਲੀ ਲਿਜਾ ਕੇ ਖੋਹਣ ਦੇ ਦੋਸ਼ ਹੇਠ 5 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਦੋ ਨੂੰ ਇਥੇ ਇੱਕ ਵਿਆਹ ਸਮਾਗਮ ਵਿਚੋਂ ਖੋਹੀ ਇਲੋਵਾ ਸਣੇ ਕਾਬੂ ਕਰ ਲਿਆ। ਇਥੇ ਸਿਟੀ ਪੁਲੀਸ ਪਹਿਲਾਂ ਪੀੜਤ ਨੂੰ ਵਾਰਦਾਤ ਮੁਹਾਲੀ ਦੀ ਹੋਣ ਕਰਕੇ ਪਰਚਾ ਦਰਜ ਕਰਨ ਤੋਂ ਟਾਲ ਮਟੋਲ ਕਰਦੀ ਰਹੀ ਜਦੋਂ ਗੱਡੀ ਤੇ ਲੁਟੇਰੇ ਕਾਬੂ ਆ ਗਏ ਤਾਂ ਪੁਲੀਸ ਨੇ ਵਾਰਦਾਤ ਤੋਂ 15 ਦਿਨ ਬਾਅਦ ਪਰਚਾ ਦਰਜ ਕਰ ਲਿਆ। ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਨੇ ਕਿਹਾ ਕਿ ਇਨੋਵਾ ਖੋਹਣ ਦੇ ਮਾਮਲੇ ਵਿੱਚ ਅਭਿਸ਼ੇਕ ਵਾਸੀ ਪਿੰਡ ਸਤਾਨਾ ਜ਼ਿਲ੍ਹਾ ਪਾਣੀਪਤ ਅਤੇ ਵਿਜੇ ਸਿੰਘ ਉਰਫ਼ ਬਰਾੜ ਪਿੰਡ ਤਲਵੰਡੀ ਭਾਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਤਿੰਨ ਹੋਰ ਮੁਲਜ਼ਮ ਸੰਦੀਪ ਸਿੰਘ ਪਿੰਡ ਖਾਈ, ਰਾਮ ਪ੍ਰਤਾਪ ਵਾਸੀ ਖਡੂਰ ਸਾਹਿਬ ਅਤੇ ਦੀਪ ਨਾਮ ਦੇ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਬਾਬਤ ਪੀੜਤ ਅਮਰ ਸਿੰਘ ਵਾਸੀ ਅਗਵਾੜ ਹਾਕਮ ਕਾ, ਮੋਗਾ ਨੇ ਦੱਸਿਆ ਕਿ ਉਹ ਇਨੋਵਾ ਨੂੰ ਟੈਕਸੀ ਦੇ ਤੌਰ ਉੱਤੇ ਚਲਾਉਂਦਾ ਹੈ ਅਤੇ ਇਸ ਟੈਕਸੀ ਦੀ ਮਾਲਕੀ ਉਸ ਦੇ ਭਤੀਜੇ ਗੁਰਪ੍ਰੀਤ ਸਿੰਘ ਦੇ ਨਾਮ ਹੈ। ਬੀਤੀ 11 ਨਵੰਬਰ ਨੂੰ ਮੁਲਜ਼ਮ ਸੰਦੀਪ ਸਿੰਘ ਨੇ ਫੋਨ ਕਰ ਕੇ ਕਿਹਾ ਕਿ ਉਨ੍ਹਾਂ ਦੀ ਲੜਕੀ ਵਿਦੇਸ਼ ਤੋਂ ਆ ਰਹੀ ਹੈ ਅਤੇ ਉਸ ਨੂੰ ਇਨੋਵਾ ਰਾਹੀਂ ਮੁਹਾਲੀ ਏਅਰਪੋਰਟ ਤੋਂ ਲਿਆਉਣ ਦੀ ਗੱਲ ਆਖੀ। ਇਸ ਦੌਰਾਨ ਰਸਤੇ ਵਿੱਚ ਉਸ ਨੂੰ ਅਖਿਆ ਕਿ ਉਡਾਣ ਲੇਟ ਹੈ ਤੇ ਉਸ ਨੂੰ ਕਿਸੇ ਫਲੈਟ ਵਿੱਚ ਬੁਲਾ ਲਿਆ। ਉਹ ਇਨੋਵਾ ਵਿੱਚ ਬੈਠ ਗਏ ਤਾਂ ਇੱਧਰ-ਉਧਰ ਘੁਮਾਉਂਦੇ ਰਹੇ। ਇਸ ਦੌਰਾਨ ਮੁਲਜ਼ਮ ਸੰਦੀਪ ਨੇ ਪਿਸਤੌਲ ਦਿਖਾ ਕੇ ਉਸ ਕੋਲੋਂ 8 ਹਜ਼ਾਰ ਨਕਦੀ ਤੇ ਮੋਬਾਈਲ ਖੋਹ ਲਿਆ ਅਤੇ ਮੁਲਜ਼ਮ ਵਿਜੇ ਨੇ ਰੁਮਾਲ ਮੂੰਹ ਉੱਤੇ ਰੱਖ ਦਿੱਤਾ ਉਹ ਬੇਹੋਸ਼ ਗਿਆ ਅਤੇ ਉਸ ਨੂੰ ਗੱਡੀ ਵਿਚੋਂ ਬਾਹਰ ਸੁੱਟ ਦਿੱਤਾ ਅਤੇ ਇਨੋਵਾ ਲੈ ਗਏ। ਪੁਲੀਸ ਨੇ ਵਾਰਦਾਤ ਤੋਂ 15 ਦਿਨ ਬਾਅਦ ਕੇਸ ਦਰਜ ਕੀਤਾ ਹੈ। ਸੂਤਰ ਦੱਸਦੇ ਹਨ ਕਿ ਮੁਲਜ਼ਮ ਖੋਹੀ ਗਈ ਇਨੋਵਾ ਨਾਲ ਮੋਗਾ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ। ਉਥੇ ਕਿਸੇ ਵਿਅਕਤੀ ਨੇ ਇਨੋਵਾ ਦੀ ਪਛਾਣ ਕਰ ਕੇ ਪੀੜਤ ਨੂੰ ਜਾਣਕਾਰੀ ਦੇ ਦਿੱਤੀ ਅਤੇ ਪੁਲੀਸ ਨੇ ਛਾਪਾਮਾਰੀ ਕਰਕੇ ਇਨੋਵਾ ਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

Advertisement

ਵਿਆਹ ’ਚ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ

ਇੱਥੇ ਥਾਣਾ ਕੋਟ ਈਸੇ ਖਾਂ ਅਧੀਨ ਪਿੰਡ ਉਮਰੀਆਣਾ ’ਚ ਵਿਆਹ ਸਮਾਗਮ ਦੌਰਾਨ ਡੀਜੇ ’ਤੇ ਚੱਲਦੇ ਗੀਤਾਂ ਦੀ ਲੋਰ ’ਚ ਨੌਜਵਾਨਾਂ ਵੱਲੋਂ 12 ਬੋਰ ਬਦੂੰਕਾਂ ਨਾਲ ਧੜਾ-ਧੜ ਗੋਲੀਆਂ ਚਲਾਉਣ ਦੀ ਵਾਇਰਲ ਵੀਡੀਓ ਮਾਮਲੇ ਵਿੱਚ ਖ਼ਬਰ ‘ਪੰਜਾਬੀ ਟ੍ਰਿਬਿਊਨ’ ਦੇ 26 ਨਵੰਬਰ ਦੇ ਅੰਕ ਵਿੱਚ ਛਪਣ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਮਨਪ੍ਰੀਤ ਸਿੰਘ ਮੁਤਾਬਕ ਹੈਰੀ ਅਤੇ ਰਵੀ ਤੋਂ ਇਲਾਵਾ 4-5 ਅਣਪਛਾਤੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਉਮਰੀਆਣਾ ’ਚ ਵਿਆਹ ਸਮਾਗਮ ਦੌਰਾਨ ਆਪਣੇ ਲਾਇਸੈਂਸੀ ਹਥਿਆਰਾਂ ਨਾਲ ਹਵਾਈ ਫ਼ਾਇਰ ਕੀਤੇ ਗਏ ਸਨ।

Advertisement
Advertisement