For the best experience, open
https://m.punjabitribuneonline.com
on your mobile browser.
Advertisement

ਪੁਸਤਕ ‘ਸਿੱਖ ਇਤਿਹਾਸ ਦੇੇ ਲੋਕ ਨਾਇਕ ਭਾਈ ਮਹਾਰਾਜ ਸਿੰਘ’ ਲੋਕ ਅਰਪਣ

08:17 AM Jul 07, 2023 IST
ਪੁਸਤਕ ‘ਸਿੱਖ ਇਤਿਹਾਸ ਦੇੇ ਲੋਕ ਨਾਇਕ ਭਾਈ ਮਹਾਰਾਜ ਸਿੰਘ’ ਲੋਕ ਅਰਪਣ
ਰਾਜਿੰਦਰ ਸਿੰਘ ਜਾਲੀ ਦਾ ਸਨਮਾਨ ਕਰਦੇ ਹੋਏ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਹੋਰ।
Advertisement

ਕੁਲਦੀਪ ਸਿੰਘ
ਨਵੀਂ ਦਿੱਲੀ, 6 ਜੁਲਾਈ
ਮਾਤਾ ਸੁੰਦਰੀ ਕਾਲਜ ਫਾਰ ਵੂਮਨ ਵੱਲੋਂ ਸਿੱਖ ਇਤਿਹਾਸ ਦੇ ਅਣਗੌਲੇ ਨਾਇਕ ਭਾਈ ਮਹਾਰਾਜ ਸਿੰਘ ਦੀ ਬਰਸੀ ਨੂੰ ਸਮਰਪਤ ਵਿਸ਼ੇਸ਼ ਸਮਾਗਮ ਮੌਕੇ ਅਮਰੀਕਾ ਨਿਵਾਸੀ ਰਾਜਿੰਦਰ ਸਿੰਘ ਜਾਲੀ ਦੀ ਖੋਜ ਭਰਪੂਰ ਪੁਸਤਕ ‘ਸਿੱਖ ਇਤਿਹਾਸ ਦੇ ਲੋਕ ਨਾਇਕ ਭਾਈ ਮਹਾਰਾਜ ਸਿੰਘ’ ਲੋਕ ਅਰਪਣ ਕੀਤੀ ਗਈ।
ਸਮਾਗਮ ਦੇ ਅਾਰੰਭ ਵਿੱਚ ਕਾਲਜ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਇਸ ਕਾਲਜ ਅਤੇ ਗਵਰਨਿੰਗ ਬਾਡੀ ਦਾ ਮਨੋਰਥ ਹੈ ਕਿ ਵਿਦਿਆਰਥੀਆਂ ਦਾ ਰਿਸ਼ਤਾ ਤਕਨੀਕੀ, ਪਦਾਰਥ ਵਿੱਦਿਆ ਦੇ ਨਾਲ ਨਾਲ ਭਾਸ਼ਾ, ਸੱਭਿਆਚਾਰ, ਕੌਮੀ ਇਤਿਹਾਸਕ ਗੌਰਵ ਨਾਲ ਵੀ ਜੋੜਿਆ ਜਾਵੇ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਸਾਨੂੰ ਨਿਰੰਤਰ ਸਿੱਖ ਇਤਿਹਾਸ ਤੇ ਸਾਹਿਤ ਦੇ ਅਣਗੌਲੇ ਨਾਇਕਾਂ ਬਾਰੇ ਖੋਜ ਕਾਰਜ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਕਾਲਜਾਂ ਦੇ ਖੋਜੀ ਅਧਿਆਪਕ, ਵਿਦਵਾਨ ਆਪਣੇ ਖੋਜ ਕਾਰਜ ਤਿਆਰ ਕਰਨ ਲਈ ਦਿੱਲੀ ਕਮੇਟੀ ਨਾਲ ਸੰਪਰਕ ਕਰਨ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਵਿਸ਼ੇਸ਼ ਮਹਿਮਾਨ ਵਜੋਂ ਆਏ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਨੂੰ ਸਾਹਿਤ ਤੇ ਇਤਿਹਾਸ ਨਾਲ ਜੋੜਨ ਲਈ ਨਿਰੰਤਰ ਕਾਰਜਸ਼ੀਲ ਰਹਿਣਾ ਚਾਹੀਦਾ ਹੈ, ਕਮੇਟੀ ਨੇ ਪਿਛਲੇ ਸਮੇਂ ਦੌਰਾਨ ਦਿੱਲੀ ਦੇ ਵੱਖ-ਵੱਖ ਇਲਾਕਿਆਂ ਧਰਮ ਪ੍ਰਚਾਰ ਕੈਂਪ ਲਾਏ ਹਨ। ਤ੍ਰਿਲੋਚਨ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਸਮੂਹਾਂ ਦੇ ਨਾਲ ਨਾਲ ਵਿਅਕਤੀਗਤ ਗਤੀਵਿਧੀਆਂ ਤੇ ਕੁਰਬਾਨੀਆਂ ਦਾ ਵੀ ਲੰਮਾ ਇਤਿਹਾਸ ਹੈ, ਜਿਸ ਦੀ ਸਾਨੂੰ ਮੁੜ ਪੁਣ-ਛਾਣ ਕਰਨੀ ਚਾਹੀਦੀ ਹੈ। ਇਨ੍ਹਾਂ ਤੋਂ ਇਲਾਵਾ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਵੀ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਪੁਸਤਕ ਉਤੇ ਪ੍ਰੋ. ਰਵੇਲ ਸਿੰਘ, ਡਾ. ਮਨਪ੍ਰੀਤ ਸਿੰਘ ਅਤੇ ਪ੍ਰੋ. ਮਨਜੀਤ ਸਿੰਘ ਨੇ ਗੰਭੀਰ ਸੰਵਾਦ ਸਿਰਜਦਿਆਂ ਸਾਂਝੇ ਰੂਪ ’ਚ ਕਿਹਾ ਕਿ ਸਾਨੂੰ ਇਤਿਹਾਸ ਦੇ ਗੁਰਮੁਖੀ ਸਰੋਤਾਂ ਦੇ ਨਾਲ ਫ਼ਾਰਸੀ, ਅੰਗਰੇਜ਼ੀ ਅਤੇ ਸਥਾਨਕ ਭਾਸ਼ਾਵਾਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਰਾਜਿੰਦਰ ਸਿੰਘ ਜਾਲੀ ਨੇ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ 200 ਦੇ ਕਰੀਬ ਪੁਸਤਕਾਂ ਤੋਹਫ਼ੇ ਵਜੋਂ ਭੇਟ ਕੀਤੀਆਂ । ਇਸ ਮੌਕੇ ਆਏ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਵਜੋਂ ਨੀਸਾਣੁ ਸ੍ਰੀ ਗੁਰੂ ਤੇਗ ਬਹਾਦਰ, ਫੁਲਕਾਰੀ, ਪੌਦਾ ਅਤੇ ਵਿਸ਼ੇਸ਼ ਕਲਮ ਨਾਲ ਸਨਮਾਨ ਕੀਤਾ ਗਿਆ।

Advertisement

Advertisement
Advertisement
Tags :
Author Image

sukhwinder singh

View all posts

Advertisement