ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਮ੍ਰਿਤਸਰ ਦੇ ਰੁੱਖਾਂ ਤੇ ਪੌਦਿਆਂ ਬਾਰੇ ਪੁਸਤਕ ਰਿਲੀਜ਼

11:08 AM Aug 18, 2024 IST

ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਵੱਲੋਂ ਬੌਟਨੀਕਲ ਅਤੇ ਵਾਤਾਵਰਨ ਵਿਗਿਆਨ ਵਿਭਾਗ ਦੀ ਪ੍ਰੋ. ਅਵਿਨਾਸ਼ ਕੌਰ ਨਾਗਪਾਲ ਅਤੇ ਉਨ੍ਹਾਂ ਦੇ ਚਾਰ ਪੀਐੱਚਡੀ ਵਿਦਿਆਰਥੀ, ਡਾ. ਗੁਰਵੀਨ ਕੌਰ, ਡਾ. ਜਸਕੀਰਤ ਕੌਰ, ਡਾ. ਅਕਾਂਕਸ਼ਾ ਬਖਸ਼ੀ ਅਤੇ ਨੀਤਿਕਾ ਸ਼ਰਮਾ ਦੀ ਅੰਮ੍ਰਿਤਸਰ ਦੇ ਰੁੱਖਾਂ ਅਤੇ ਪੌਦਿਆਂ ਬਾਰੇ ਲਿਖੀ ਪੁਸਤਕ ਰਿਲੀਜ਼ ਕੀਤੀ ਗਈ। ਪੁਸਤਕ ਦਾ ਮੁੱਖ ਉਦੇਸ਼ ਬਨਸਪਤੀ ਵਿਗਿਆਨੀਆਂ ਨੂੰ ਰੁੱਖਾਂ ਬਾਰੇ ਸੰਪੂਰਨ ਬੌਟਨੀਕਲ ਵਰਣਨ ਨਾਲ ਸਹਾਇਤਾ ਕਰਨਾ ਹੈ। ਇਸ ਵਿੱਚ ਪ੍ਰਵਾਨਿਤ ਵਿਗਿਆਨਕ ਨਾਵਾਂ, ਇਨ੍ਹਾਂ ਦੀ ਵਿਉਂਤਪਤੀ, ਮੌਜੂਦਾ ਆਈਯੂਸੀਐੱਨ ਦੀ ਸੰਭਾਲ ਸਥਿਤੀ, ਫੁੱਲਾਂ ਅਤੇ ਫਲਾਂ ਦੇ ਸਮੇਂ ਆਦਿ ਸ਼ਾਮਲ ਹਨ। ਪੁਸਤਕ ਬਾਰੇ ਪ੍ਰੋ. ਅਵਿਨਾਸ਼ ਕੌਰ ਨਾਗਪਾਲ ਤੇ ਪ੍ਰੋ. ਰਜਿੰਦਰ ਕੌਰ ਨੇ ਆਪਣੇ ਵਿਚਾਰ ਰੱਖੇ। -ਪੱਤਰ ਪ੍ਰੇਰਕ

Advertisement

Advertisement
Advertisement