For the best experience, open
https://m.punjabitribuneonline.com
on your mobile browser.
Advertisement

ਵਾਲੀਬਾਲ ਕੋਚ ਮੈਂਗਲ ਸਿੰਘ ਦੀ ਜੀਵਨੀ ਬਾਰੇ ਕਿਤਾਬ ਰਿਲੀਜ਼

06:49 AM Aug 23, 2024 IST
ਵਾਲੀਬਾਲ ਕੋਚ ਮੈਂਗਲ ਸਿੰਘ ਦੀ ਜੀਵਨੀ ਬਾਰੇ ਕਿਤਾਬ ਰਿਲੀਜ਼
‘ਦਿ ਸਟੋਰੀ ਆਫ਼ ਮੈਂਗਲ ਸਿੰਘ’ ਕਿਤਾਬ ਜਾਰੀ ਕਰਦੇ ਹੋਏ ਜਸਵੀਰ ਰਾਣਾ ਤੇ ਹੋਰ। -ਫੋਟੋ: ਜੈਦਕਾ
Advertisement

ਪੱਤਰ ਪ੍ਰੇਰਕ
ਅਮਰਗੜ੍ਹ, 22 ਅਗਸਤ
ਮੈਂਗਲ ਸਿੰਘ ਯਾਦਗਾਰੀ ਟਰੱਸਟ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਵਿਨੋਦ ਬਾਲਾ ਦੀ ਦੇਖਰੇਖ ਹੇਠ ਸਕੂਲ ਦੇ ਸਾਬਕਾ ਕੋਚ ਮੈਂਗਲ ਸਿੰਘ ਦੀ ਜੀਵਨੀ ਬਾਰੇ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਦਰਸ਼ਨ ਬੁੱਟਰ, ਡਾ. ਗੁਰਮੀਤ ਕੌਰ, ਨਾਵਲਕਾਰ ਹਰਜੀਤ ਕੌਰ ਵਿਰਕ, ਮਾਸਟਰ ਹਰਨਾਮ ਸਿੰਘ ਸੇਖੋਂ, ਸੰਦੀਪ ਸਿੰਘ ਬਦੇਸ਼ਾ, ਸਿਮਰਜੀਤ ਸਿੰਘ, ਕਹਾਣੀਕਾਰ ਜਸਵੀਰ ਰਾਣਾ ਆਦਿ ਨੇ ਕੀਤੀ। ਇਸ ਮੌਕੇ ਜਸਵੀਰ ਸਿੰਘ ਰਾਣਾ ਵੱਲੋਂ ਵਾਲੀਬਾਲ ਕੋਚ ਮੈਂਗਲ ਸਿੰਘ ਦੀ ਜੀਵਨੀ ਬਾਰੇ ਕਿਤਾਬ ‘ਦਿ ਸਟੋਰੀ ਆਫ਼ ਮੈਂਗਲ ਸਿੰਘ’ ਲੋਕ ਅਰਪਨ ਕੀਤੀ ਗਈ।
ਇਸ ਦੌਰਾਨ ਜਸਵੀਰ ਰਾਣਾ ਨੇ ਸਕੂਲ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਵਾਲੀਬਾਲ ਖਿਡਾਰੀਆਂ ਦੀ ਕਰਵਾਈ ਜਾਂਦੀ ਤਿਆਰੀ ਰੰਗ ਲਿਆਈ, ਜਿਸ ਕਾਰਨ ਦਰਜਨਾਂ ਨੌਜਵਾਨਾਂ ਨੂੰ ਨੌਕਰੀ ਮਿਲੀ। ਇਸ ਪੁਸਤਕ ਨੂੰ ਲਿਖਵਾਉਣ ਵਿੱਚ ਬਚਿੱਤਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਡਾ. ਗੁਰਮੀਤ ਕੌਰ, ਨਾਵਲਕਾਰ ਦਰਸ਼ਨ ਬੁੱਟਰ, ਹਰਜੀਤ ਕੌਰ ਬੁੱਟਰ, ਸੰਦੀਪ ਬਦੇਸਾ ਆਦਿ ਨੇ ਕਿਹਾ ਕਿ ਅਜਿਹੇ ਕਾਰਜਾਂ ਨੇ ਰਾਣਾ ਨੂੰ ਵਧੀਆ ਲਿਖਤ ਦੇ ਸਮਰੱਥ ਬਣਾ ਦਿੱਤਾ ਹੈ। ਇਹ ਗਰਾਊਂਡ ਭਵਿੱਖ ਵਿੱਚ ਵੀ ਕਈ ਮੈਂਗਲ ਸਿੰਘ ਪੈਦਾ ਕਰੇਗਾ। ਪਿੰਡ ਚੌਂਦਾ ਦੇ ਸਾਬਕਾ ਚੇਅਰਮੈਨ ਹਰਬੰਸ ਸਿੰਘ ਨੇ ਮੈਂਗਲ ਸਿੰਘ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਇਸ ਮੌਕੇ ਟਰੱਸਟ ਦੇ ਪ੍ਰਧਾਨ ਬਿਕਰਮਜੀਤ ਸਿੰਘ, ਬਚਿੱਤਰ ਸਿੰਘ, ਅੰਮ੍ਰਿਤਪਾਲ ਸਿੰਘ ਬਿੱਟੀ, ਸਿਕੰਦਰ ਸਿੰਘ, ਕੁਲਦੀਪ ਸਿੰਘ, ਵਾਈਸ ਪ੍ਰਿੰਸੀਪਲ ਜਸਵਿੰਦਰ ਸਿੰਘ, ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਲੈਕ ਕੁਲਵੰਤ ਸਿੰਘ ਭੈਣੀ, ਗੁਰਦੀਪ ਸਿੰਘ ਦੀਪੀ, ਕੌਚ ਗੋਖਾ ਚੰਦ, ਸਾਬਕਾ ਪ੍ਰਿੰਸੀਪਲ ਸੁਖਦੇਵ ਸਿੰਘ, ਸੰਜੇ ਅਬਰੋਲ, ਕੁਲਦੀਪ ਸਿੰਘ, ਕੌਚ ਇੰਦਰਜੀਤ ਸਿੰਘ ਆਦਿ ਨੇ ਲੇਖਕ ਜਸਵੀਰ ਸਿੰਘ ਰਾਣਾ ਦਾ 51000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ। ਸਟੇਜ ਦੀ ਭੁਮਿਕਾ ਗਗਨਦੀਪ ਸਿੰਘ ਨੇ ਨਿਭਾਈ।

Advertisement
Advertisement
Author Image

sukhwinder singh

View all posts

Advertisement
×