ਰੁਬਿੰਦਰ ਕੌਰ ਅਤੇ ਲਵਲੀਨ ਕੌਰ ਦੀ ਪੁਸਤਕ ਰਿਲੀਜ਼
ਹਰਪਾਲ ਸਿੰਘ
ਮੈਲਬੌਰਨ: ਬੀਤੇ ਦਿਨੀਂ ਮੈਲਬੌਰਨ ਅਤੇ ਟਰਾਲਗਨ ਵਿਖੇ ਹੋਏ ਵੱਖ ਵੱਖ ਸਮਾਗਮਾਂ ਦੌਰਾਨ ਰੁਬਿੰਦਰ ਕੌਰ ਦੀ ਕਾਵਿ ਪੁਸਤਕ ‘ਚੇਤਨਾ ਦੀ ਲੋਅ’ ਅਤੇ ਰੁਬਿੰਦਰ ਕੌਰ ਦੇ ਮਾਤਾ ਲਵਲੀਨ ਕੌਰ ਛੀਨਾ ਦੀ ਪੁਸਤਕ ‘ਸ਼ਗਨਾਂ ਦੇ ਗੀਤ’ ਇਕੱਠਿਆਂ ਹੀ ਰਿਲੀਜ਼ ਕੀਤੀਆਂ ਗਈਆਂ। ਇਹ ਸਮਾਗਮ ਮੈਲਬੌਰਨ ਵਿਖੇ ਬਿੱਕਰ ਬਾਈ ਦੀ ਅਗਵਾਈ ਹੇਠ ਸਾਹਿਤਕ ਸੱਥ ਮੈਲਬੌਰਨ ਵੱਲੋਂ ਅਤੇ ਟਰਾਲਗਨ ਵਿਖੇ ਗਿਪਸਲੈਂਡ ਮੇਲੇ ਦੇ ਰੂਪ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਕਰਵਾਏ ਗਏ।
ਇਸ ਮੌਕੇ ਪ੍ਰੀਤਇੰਦਰ ਸਿੰਘ ਗਰੇਵਾਲ ਅਤੇ ਮਨਦੀਪ ਕੌਰ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਖ਼ੁਸ਼ੀ ਵਾਲੀ ਗੱਲ ਹੈ ਕਿ ਰੁਬਿੰਦਰ ਕੌਰ ਦੀ ਕਾਵਿ ਪੁਸਤਕ ‘ਚੇਤਨਾ ਦੀ ਲੋਅ’ ਅਤੇ ਰੁਬਿੰਦਰ ਕੌਰ ਦੇ ਮਾਤਾ ਲਵਲੀਨ ਕੌਰ ਛੀਨਾ ਦੀ ਸੰਪਾਦਿਤ ਪੁਸਤਕ ‘ਸ਼ਗਨਾਂ ਦੇ ਗੀਤ’ ਇਕੱਠਿਆਂ ਹੀ ਰਿਲੀਜ਼ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਮਾਂ- ਧੀ ਦੋਵਾਂ ਦੀਆਂ ਇਕੱਠਿਆਂ ਹੀ ਪੁਸਤਕਾਂ ਰਿਲੀਜ਼ ਹੋਣਾ ਮਾਣ ਵਾਲੀ ਗੱਲ ਹੈ। ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੈਲਬੌਰਨ ਵਿਖੇ ਪਿਛਲੇ ਸਾਲ ਵੀ ਰੁਬਿੰਦਰ ਕੌਰ ਦੀ ਵੱਡੀ ਭੈਣ ਰਮਿੰਦਰ ਕੌਰ ਖਿਆਲਾ ਦੀ ਪੁਸਤਕ ‘ਜਜ਼ਬਾਤ’ ਅਤੇ ਪਿਤਾ ਹਰਪਾਲ ਸਿੰਘ ਨਾਗਰਾ ਦੀ ਪੁਸਤਕ ‘ਹੱਕਾਂ ਖਾਤਿਰ ਤੂੰ ਵੀ ਬੋਲ’ ਇਕੱਠਿਆਂ ਹੀ ਰਿਲੀਜ਼ ਹੋਈਆਂ ਸਨ।
ਇਸ ਮੌਕੇ ਨਾਮਵਰ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੇ ਕਿਹਾ ਕਿ ਰੁਬਿੰਦਰ ਕੌਰ ਸਿਰੜੀ ਅਤੇ ਸੰਵੇਦਨਸ਼ੀਲ ਕਵਿੱਤਰੀ ਹੈ ਜੋ ਆਸਟਰੇਲੀਆ ਵਿਖੇ ਰਹਿੰਦਿਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੋਈ ਕਾਵਿ-ਸਿਰਜਨਾ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਰੁਬਿੰਦਰ ਕੌਰ ਦੀ ਇਸ ਪਹੁ- ਫੁਟਾਲੇ ਦੀ ਲੋਅ ਵਰਗੀ ਕਵਿਤਾ ਨੂੰ ਗੂੜ੍ਹੇ ਸੰਧੂਰੀ ਰੰਗ ਵਿੱਚ ਵੱਟੀ ਹੋਈ ਵੇਖਣ ਲਈ ਸ਼ੁਭ ਇੱਛਾਵਾਂ ਆਖਦੀ ਹਾਂ। ਸੁਖਵਿੰਦਰ ਅੰਮ੍ਰਿਤ ਨੇ ਕਿਹਾ ਕਿ ਲਵਲੀਨ ਕੌਰ ਛੀਨਾ ਦੀ ਸੰਪਾਦਿਤ ਪੁਸਤਕ ‘ਸ਼ਗਨਾਂ ਦੇ ਗੀਤ’ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਲਈ ਤੋਹਫੇ ਵਾਂਗ ਹੈ ਅਤੇ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਇਹ ਪੁਸਤਕ ਸਹਾਈ ਹੋਵੇਗੀ।
ਇਸ ਮੌਕੇ ਇਪਟਾ ਦੇ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਨੇ ਪੁਸਤਕਾਂ ਦੇ ਰਿਲੀਜ਼ ਹੋਣ ਸਬੰਧੀ ਕਵਿਤਾ ਪੇਸ਼ ਕਰਦਿਆਂ ਕਿਹਾ ਕਿ ਵਿਦੇਸ਼ ਵਿੱਚ ਮਾਂ- ਧੀ ਨੇ ਕਿਤਾਬਾਂ ਰਿਲੀਜ਼ ਕਰਕੇ ਫ਼ਤਿਹਗੜ੍ਹ ਚੂੜੀਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਾਹਿਤਕ ਸੱਥ ਮੈਲਬੌਰਨ ਦੇ ਪ੍ਰਬੰਧਕ ਬਿੱਕਰ ਬਾਈ, ਡਾ. ਹਰਭਜਨ ਸਿੰਘ ਭਾਟੀਆ, ਹਰਪਾਲ ਸਿੰਘ ਨਾਗਰਾ, ਪ੍ਰਭਜੋਤ ਸਿੰਘ ਸੰਧੂ, ਪ੍ਰੋ. ਹਰਜਿੰਦਰ ਸਿੰਘ, ਡਾ. ਹਰਦੀਪ ਕੌਰ ਸ਼ਾਹੀ, ਪਰਮਿੰਦਰ ਸਿੰਘ, ਸਰਬਜੀਤ ਸੋਹੀ, ਟਰਾਲਗਨ ਲੈਟਰੋਬ ਸਿਟੀ ਦੇ ਮੇਅਰ, ਸਾਬਕਾ ਮੇਅਰ, ਅਮਨਦੀਪ ਸਿੰਘ ਖਿਆਲਾ, ਕੁਲਬੀਰ ਸਿੰਘ ਗਿੱਲ, ਹਰਸ਼ ਬੋਪਾਰਏ, ਵਿੱਕੀ ਬੋਪਾਰਾਏ, ਰਮਿੰਦਰ ਕੌਰ ਖਿਆਲਾ, ਗੁਰਪ੍ਰੀਤ ਕੌਰ, ਨਵਪ੍ਰੀਤ ਕੌਰ, ਜਸਪਾਲ ਸਿੰਘ ਮੋਰਵੈੱਲ, ਹਰਵਿੰਦਰ ਕੌਰ, ਡਾ. ਅਰਵਿੰਦਰ ਕੌਰ, ਰਮਾ ਸੇਖੋਂ, ਬਿਕਰਮਜੀਤ ਸਿੰਘ ਸੇਖੋਂ, ਬਲਿਹਾਰ ਸੰਧੂ, ਰਣਯੋਧ ਸਿੰਘ, ਅਮਰਦੀਪ ਕੌਰ, ਨਵਤੇਜ ਰੰਧਾਵਾ, ਅਜੀਤਪਾਲ ਸਿੰਘ, ਪਰਮਿੰਦਰ ਸਿੰਘ, ਹਰਜਿੰਦਰ ਸਿੰਘ ਬਸਿਆਲਾ, ਬਲਜੀਤ ਫਰਵਾਲੀ, ਮਨਪ੍ਰੀਤ ਬਰਾੜ, ਅਸ਼ੋਕ ਕਾਸਿਦ, ਅਵਰਾਜ ਸਿੰਘ, ਆਸੀਸ ਕੌਰ, ਤੇਜਸ ਕੌਰ, ਗੁਰਪ੍ਰੀਤ ਬਰਾੜ, ਮਨਦੀਪ ਕੌਰ, ਇੰਦਰ ਨੰਗਲ, ਸਤਵਿੰਦਰ ਸਿੰਘ, ਪ੍ਰਵੇਸ਼ ਸੰਨੀ, ਕੁਲਵੰਤ ਸਿੰਘ, ਕੁਲਜੀਤ ਸਿੰਘ, ਵਿਸ਼ਾਲ, ਕੁਲਜੀਤ ਸਿੰਘ ਸੰਧੂ, ਪਾਲ ਰਾਉਂਕੇ ਅਤੇ ਪੰਜਾਬੀ ਸੱਭਿਆਚਾਰ ਤੇ ਸਾਹਿਤ ਨਾਲ ਪਿਆਰ ਰੱਖਣ ਵਾਲੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।