ਹੰਭਲਾ ਸਾਹਿਤ ਕੇਂਦਰ ਮੌੜਾਂ ਵੱਲੋਂ ਪੁਸਤਕ ਰਿਲੀਜ਼ ਸਮਾਰੋਹ
09:53 AM Nov 28, 2024 IST
Advertisement
ਸ਼ਹਿਣਾ:
Advertisement
ਹੰਭਲਾ ਸਾਹਿਤ ਕੇਂਦਰ ਮੌੜਾਂ ਵੱਲੋਂ ਦੇਸ਼ ਭਗਤ ਇੰਦਰ ਸਿੰਘ ਮੌੜ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਪੁਸਤਕ ਰਿਲੀਜ਼ ਸਮਾਰੋਹ ਮੌੜਾਂ ਵਿੱਚ ਕਰਵਾਇਆ ਗਿਆ। ਇਸ ਮੌਕੇ ਡਾ. ਜੁਆਲਾ ਸਿੰਘ ਮੌੜ ਦੀ ਪੁਸਤਕ ‘‘ਬਹਿਰਾਂ ਰੰਗ-ਬਿਰੰਗੀਆਂ ਅਤੇ ਹਰਭਜਨ ਸਿੰਘ ਸੇਲਬਰਾਹ ਦੀ ਪੁਸਤਕ ‘ਭਾਈ ਬਹਿਲੋ ਕਾ’ ਰਿਲੀਜ਼ ਕੀਤੀਆਂ ਗਈਆਂ। ਰਿਲੀਜ਼ ਕਰਨ ਦੀ ਰਸਮ ਸਾਬਕਾ ਸਰਪੰਚ ਸੁਰਜੀਤ ਸਿੰਘ ਸੀਤਾ, ਸੀ. ਮਾਰਕੰਡਾ ਅਤੇ ਦੇਸ਼ ਭਗਤ ਇੰਦਰ ਸਿੰਘ ਸੁਸਾਇਟੀ ਦੇ ਪ੍ਰਧਾਨ ਗੁਰਲਾਲ ਸਿੰਘ ਫੌਜੀ ਨੇ ਅਦਾ ਕੀਤੀ। ਇਸ ਮੌਕੇ ਕਰਵਾਏ ਕਵੀ ਦਰਬਾਰ ’ਚ ਜਸਵੰਤ ਸਿੰਘ ਬੋਪਾਰਾਏ, ਜਗਜੀਤ ਕੌਰ ਢਿੱਲਵਾਂ, ਮਨਜੀਤ ਸਿੰਘ ਸਾਗਰ, ਸੁਰਜੀਤ ਸਿੰਘ, ਦਰਬਾਰਾ ਸਿੰਘ ਪੱਖੋਕੇ ਨੇ ਆਪਣੀਆਂ ਰਚਨਾਵਾਂ ਨਾਲ ਰੰਗ ਬੰਨ੍ਹਿਆਂ। ਸਟੇਜ ਦਾ ਫਰਜ਼ ਮਾਸਟਰ ਜਗਰਾਜ ਸਿੰਘ ਧੌਲਾ ਨੇ ਨਿਭਾਇਆ। -ਪੱਤਰ ਪ੍ਰੇਰਕ
Advertisement
Advertisement