ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਕਿਤਾਬ ਚਿੱਤਰਣ ਵਰਕਸ਼ਾਪ
09:31 PM Jun 08, 2025 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੂਨ
Advertisement
ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਅੱਜ ਇੱਕ ਰੋਜ਼ਾ ਕਿਤਾਬ ਚਿੱਤਰਣ ਵਰਕਸ਼ਾਪ ਕਰਵਾਈ ਗਈ, ਜਿਸ ਵਿਚ 60 ਤੋਂ ਵੱਧ ਬੱਚੇ ਸ਼ਾਮਲ ਹੋਏ। ਉੱਘੇ ਕਾਰਟੂਨਿਸਟ ਅਤੇ ਬੱਚਿਆਂ ਦੇ ਕਿਤਾਬ ਚਿੱਤਰਕਾਰ ਸੁਭਾਸ਼ੀਸ਼ ਨਿਓਗੀ ਨੇ ਬੱਚਿਆਂ ਨੂੰ ਆਰਟ ਰਾਹੀਂ ਕਹਾਣੀ ਸੁਣਾਉਣ ਦੀ ਕਲਾ ਬਾਰੇ ਦੱਸਿਆ।
Advertisement
Advertisement
ਵਰਕਸ਼ਾਪ ਦੌਰਾਨ ਬੱਚਿਆਂ ਨੂੰ ਵਿਜ਼ੂਅਲ ਕਹਾਣੀ ਸੁਣਾਉਣ ਦੀਆਂ ਬੁਨਿਆਦੀ ਗੱਲਾਂ ਸਿੱਖਣ ਦਾ ਮੌਕਾ ਮਿਲਿਆ। ਨਿਓਗੀ, ਜੋ ਆਪਣੀ ਦਿਲਚਸਪ ਸਿੱਖਿਆ ਸ਼ੈਲੀ ਲਈ ਮਕਬੂਲ ਹਨ, ਨੇ ਬੱਚਿਆਂ ਨੂੰ ਕਿਤਾਬ ਚਿੱਤਰਣ ਦੇ ਬਾਰੀਕ ਪਹਿਲੂਆਂ ਤੇ ਦਿਲਚਸਪ ਪਾਤਰਾਂ ਨੂੰ ਘੜਨ ਤੋਂ ਲੈ ਕੇ ਬਿਰਤਾਂਤ ਦੇ ਪ੍ਰਵਾਹ ਨੂੰ ਕਾਗਜ਼ ਉੱਤੇ ਉਤਾਰਨ ਦੀ ਕਲਪਨਾ ਬਾਰੇ ਦੱਸਿਆ।
ਬੱਚਿਆਂ ਨੂੰ ਆਪਣੀਆਂ ਖੁਦ ਦੀਆਂ ਚਿੱਤਰਿਤ ਕਿਤਾਬਾਂ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਵਰਕਸ਼ਾਪ ਬੱਚਿਆਂ ਵੱਲੋਂ ਕਾਗਜ਼ ’ਤੇ ਘੜੀਆਂ ਤਸਵੀਰਾਂ ਦੀ ਗੈਰ-ਰਸਮੀ ਪ੍ਰਦਰਸ਼ਨੀ ਨਾਲ ਸਮਾਪਤ ਹੋਈ।
Advertisement