ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਸਤਕ ਮੇਲਾ: ਪੰਜਾਬੀ ਪ੍ਰਕਾਸ਼ਕਾਂ ਨੇ ਤਿੰਨ ਸਟਾਲ ਲਗਾਏ

08:34 AM Feb 14, 2024 IST
ਪੁਸਤਕ ਮੇਲੇ ਵਿੱਚ ਸਟਾਲ ਤੋਂ ਪੰਜਾਬੀ ਭਾਸ਼ਾ ਦੀਆਂ ਪੁਸਤਕਾਂ ਖਰੀਦਦੇ ਹੋਏ ਪਾਠਕ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਫਰਵਰੀ
ਨੈਸ਼ਨਲ ਬੁੱਕ ਟਰੱਸਟ ਵੱਲੋਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਲਾਏ ਗਏ ਵਿਸ਼ਵ ਪੁਸਤਕ ਮੇਲੇ ਵਿੱਚ ਪੰਜਾਬੀ ਪਾਠਕਾਂ ਦੀ ਹਾਜ਼ਰੀ ਦੇਖੀ ਜਾ ਸਕਦੀ ਹੈ। ਪੱਛਮੀ ਦਿੱਲੀ ਦੇ ਰਾਜਾ ਗਾਰਡਨ ਤੋਂ ਆਏ ਇੱਕ ਸੱਜਣ ਨੇ ਪੰਜਾਬੀ ਭਾਸ਼ਾ ਦੀਆਂ ਕਿਤਾਬਾਂ ਦੇ ਸਟਾਲ ਲਾਉਣ ਲਈ ਪੰਜਾਬੀ ਸਾਹਿਤ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਮਨਪ੍ਰੀਤ ਪ੍ਰਕਾਸ਼ਨ ਦੇ ਪ੍ਰਬੰਧਕ ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਨੇ ਹਰੇਕ ਪੰਜਾਬੀ ਪ੍ਰਕਾਸ਼ਕ ਨੂੰ ਕਰੀਬ 49000 ਰੁਪਏ ਸਟਾਲ ਲਾਉਣ ਲਈ ਵਿੱਤੀ ਸਹਾਇਤਾ ਦਿੱਤੀ ਹੈ। ਇਸ ਵਾਰ ਤਿੰਨ ਪੰਜਾਬੀ ਪ੍ਰਕਾਸ਼ਕਾਂ ਨੇ ਸਟਾਲ ਲਾਏ ਹਨ। ਲੇਖਿਕਾ ਅੰਮੀਆ ਕੰਵਰ ਨੇ ਦੱਸਿਆ ਕਿ ਲੇਖਕਾਂ ਦੀ ਸਰਗਰਮ ਭੂਮਿਕਾ ਹੈ ਤੇ ਪੰਜਾਬ ਹਰਿਆਣਾ ਤੋਂ ਵਿਦਿਆਰਥੀ ਵੀ ਕਿਤਾਬਾਂ ਲੈਣ ਆਏ ਹਨ। ਹਰਿਆਣਾ ਦੇ ਸਿਰਸਾ ਤੋਂ ਆਏ ਸੰਜੀਵ ਤੇ ਅੰਜਲੀ ਗੁਪਤਾ ਨੇ ਦੱਸਿਆ ਕਿ ਇਕੋਂ ਥਾਂ ਬਹੁ ਵਿਸ਼ਿਆਂ ਦੀਆਂ ਕਿਤਾਬਾਂ ਮੁਹੱਈਆ ਹੋਣ ਕਰਕੇ ਪਾਠਕਾਂ ਨੂੰ ਸੌਖ ਹੈ। ਇਸੇ ਦੌਰਾਨ ਡਾ. ਬਲਜਿੰਦਰ ਨਸਰਾਲੀ ਤੇ ਕਹਾਣੀਕਾਰ ਬਲਵਿੰਦਰ ਸਿੰਘ ਬਰਾੜ ਨੇ ਨੈਸ਼ਨਲ ਬੁੱਕ ਟਰੱਸਟ ਵੱਲੋਂ ਕਰਵਾਏ ਗਏ ਵੱਖ-ਵੱਖ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਬਲਵਿੰਦਰ ਸਿੰਘ ਬਰਾੜ ਨੇ ਕਹਾਣੀ ‘ਜਸਟ ਫਰੈਂਡਜ਼’ ਪੜ੍ਹੀ ਜਦੋਂ ਕਿ ਨਸਰਾਲੀ ਦਾ ਪਾਠਕਾਂ ਨਾਲ ਰੂ-ਬ-ਰੂ ਕਰਵਾਇਆ ਗਿਆ ਜਿਸ ਵਿੱਚ ਲੇਖਕ ਦੇ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦ ਹੋਏ ਨਾਵਲ ‘ਅੰਬਰਪਰੀਆਂ’ ਦੇ ਆਧਾਰਿਤ ਸਵਾਲ ਕੀਤੇ ਗਏ।

Advertisement

Advertisement