For the best experience, open
https://m.punjabitribuneonline.com
on your mobile browser.
Advertisement

ਸੁਰਜੀਤ ਪਾਤਰ ਦੀ ਯਾਦ ’ਚ ਪੁਸਤਕ ਮੇਲਾ

10:22 AM May 24, 2024 IST
ਸੁਰਜੀਤ ਪਾਤਰ ਦੀ ਯਾਦ ’ਚ ਪੁਸਤਕ ਮੇਲਾ
ਪਿੰਡ ਘੁਮਿਆਰਾ ਵਿੱਚ ਪੁਸਤਕ ਮੇਲੇ ’ਚ ਕਿਤਾਬਾਂ ਦੇਖਦੇ ਹੋਏ ਲੋਕ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 23 ਮਈ
ਪਿੰਡ ਘੁਮਿਆਰਾ ਵਿਖੇ ਮਸ਼ਹੂਰ ਸਾਇਰ ਮਰਹੂਮ ਸੁਰਜੀਤ ਪਾਤਰ ਦੀ ਨਿੱਘੀ ਯਾਦ ਵਿੱਚ ਪੁਸਤਕ ਮੇਲਾ ਅਤੇ ਹੱਥ-ਘੜ੍ਹਤ ਵਸਤੂਆਂ ਦੀ ਪ੍ਰਦਰਸ਼ਨੀ ਲਾਈ ਗਈ। ਪਿੰਡ ਦੀ ਧਰਮਸ਼ਾਲਾ ’ਚ ਲਗਾਏ ਪਹਿਲੇ ਪੁਸਤਕ ਮੇਲੇ ਨੂੰ ਭਰਵਾਂ ਹੁੰਗਾਹਾ ਮਿਲਿਆ। ਇਸ ਮੌਕੇ ਘੁਮਿਆਰਾ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਵੱਖ-ਵੱਖ ਪਬਲੀਕੇਸ਼ਨ ਅਤੇ ਪੁਸਤਕ ਵਿਕਰੇਤਾ ਪੰਜਾਬੀ ਅਤੇ ਹਿੰਦੀ ਸਾਹਿਤ ਦੀਆਂ ਲਗਭਗ ਪੰਜ ਹਜ਼ਾਰ ਕਿਤਾਬਾਂ ਲੈ ਕੇ ਪੁੱਜੇ ਸਨ। ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਘੁਮਿਆਰਾ ਵਿਖੇ ਹਰ ਸਾਲ ਪੁਸਤਕ ਮੇਲਾ ਲਗਵਾਉਣ ਦਾ ਅਹਿਦ ਲਿਆ, ਤਾਂ ਜੋ ਨਵੀਂ ਪੀੜ੍ਹੀ ਨੂੰ ਨਸ਼ਿਆਂ ਅਤੇ ਮੋਬਾਈਲ ਫੋਨ ਦੀ ਅਲਾਮਤ ਤੋਂ ਰਹਿਤ ਰੱਖ ਕੇ ਚੰਗੇ ਸਾਹਿਤ ਨਾਲ ਜੋੜਿਆ ਜਾ ਸਕੇ। ਸਰਪੰਚ ਪ੍ਰਤੀਨਿਧੀ ਕੁਲਵੰਤ ਸਿੰਘ ਘੁਮਿਆਰਾ ਨੇ ਪੁਸਤਕ ਮੇਲੇ ਨੂੰ ਬਿਹਤਰੀਨ ਅਤੇ ਹਾਂ-ਪੱਖੀ ਉਪਰਾਲਾ ਦੰਸਦੇ ਪਿੰਡ ਵਾਸੀਆਂ ਨੂੰ ਜਾਗਰੂਕ ਸਮਾਜ ਦੀ ਸਿਰਜਣਾ ਲਈ ਚੰਗੇ ਸਾਹਿਤ ਨਾਲ ਜੁੜਨ ਦਾ ਸੱਦਾ ਦਿੱਤਾ। ਪ੍ਰਬੰਧਕਾਂ ਮੁਤਾਬਿਕ ਪੁਸਤਕ ਮੇਲੇ ਵਿੱਚ ਕਰੀਬ ਛੇ ਸੌ ਕਿਤਾਬਾਂ ਵਿਕੀਆਂ।

Advertisement

Advertisement
Author Image

joginder kumar

View all posts

Advertisement
Advertisement
×