ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੱਲੇਵਾਲ ਕਾਲਜ ’ਚ ਪੁਸਤਕ ਮੇਲਾ ਤੇ ਵਿਰਾਸਤੀ ਉਤਸਵ ਸ਼ੁਰੂ

07:30 AM Nov 20, 2024 IST
ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੀਆਂ ਬੱਚੀਆਂ ਤੇ ਪ੍ਰਬੰਧਕ।

ਹਰਪ੍ਰੀਤ ਕੌਰ
ਹੁਸ਼ਿਆਰਪੁਰ, 19 ਨਵੰਬਰ
ਪੰਜਾਬੀ ਵਿਕਾਸ ਮੰਚ ਹਰਿਆਣਾ ਵੱਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਐਜੂਕੇਸ਼ਨ ਕਾਲਜ ਡੱਲੇਵਾਲ ਵਿੱਚ ਦੋ ਰੋਜ਼ਾ ਅੱਠਵਾਂ ਪੁਸਤਕ ਮੇਲਾ ਤੇ ਵਿਰਾਸਤੀ ਉਤਸਵ ਅੱਜ ਸ਼ੁਰੂ ਹੋ ਗਿਆ। ਸ੍ਰੀ ਗੁਰੂ ਨਾਨਕ ਐਜੂਕੇਸ਼ਨ ਕੰਪਲੈਕਸ ਡੱਲੇਵਾਲ ਦੇ ਚੇਅਰਮੈਨ ਇੰਜ. ਪਰਮਜੀਤ ਸਿੰਘ, ਐੱਮਡੀ ਪ੍ਰਭਦੀਪ ਸਿੰਘ, ਪ੍ਰਿੰਸੀਪਲ ਧੀਰਜ ਕੁਮਾਰ ਅਤੇ ਜ਼ਿਲ੍ਹਾ ਭਾਸ਼ਾ ਤੇ ਖੋਜ ਅਫ਼ਸਰ ਡਾ. ਜਸਵੰਤ ਰਾਏ ਦੀ ਦੇਖ-ਰੇਖ ਵਿੱਚ ਸ਼ੁਰੂ ਹੋਏ ਇਸ ਪੁਸਤਕ ਮੇਲੇ ਵਿੱਚ ਨਾਇਬ ਤਹਿਸੀਲਦਾਰ ਭੁੰਗਾ ਲਵਦੀਪ ਸਿੰਘ ਧੂਤ, ਬਾਗਬਾਨੀ ਵਿਭਾਗ ਭੂੰਗਾ ਦੇ ਡਿਪਟੀ ਡਾਇਰੈਕਟਰ ਡਾ. ਜਸਪਾਲ ਸਿੰਘ ਢੇਰੀ, ਲੇਖਕ ਤੇ ਪੱਤਰਕਾਰ ਪਰਮਬੀਰ ਸਿੰਘ ਬਾਠ, ਸਿਡਨੀ ਯੁੂਨੀਵਰਸਿਟੀ ਆਸਟਰੇਲੀਆ ਦੇ ਪ੍ਰੋਫ਼ੈਸਰ ਡਾ. ਹਰਬੰਸ ਸਿੰਘ ਬਰਿਆਣਾ ਤੇ ਸਰ ਮਾਰਸ਼ਲ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਰਾਜਿੰਦਰ ਸਿੰਘ ਮਾਰਸ਼ਲ ਹਾਜ਼ਰ ਹੋਏ।
ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪਰਮਬੀਰ ਸਿੰਘ ਬਾਠ ਨੇ ਪੰਜਾਬ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ, ਜ਼ਹਿਰੀਲੇ ਹੋ ਰਹੇ ਮੌਸਮਾਂ, ਨੌਜਵਾਨਾਂ ਵਿੱਚ ਨਸ਼ਿਆਂ ਤੇ ਹਿੰਸਾ ਦੀ ਵਧ ਰਹੀ ਪ੍ਰਵਿਰਤੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਚਿੰਤਨਸ਼ੀਲ ਸਮਾਜ ਦੀ ਸਿਰਜਣਾ ਲਈ ਪੁਸਤਕਾਂ ਨਾਲ ਸਾਂਝ ਵਧਾਉਣ ਦਾ ਸੁਨੇਹਾ ਦਿੱਤਾ। ਡਾ. ਜਸਪਾਲ ਸਿੰਘ ਢੇਰੀ ਨੇ ਨੌਜਵਾਨਾਂ ਨੂੰ ਸੂਬੇ ਵਿੱਚ ਰਵਾਇਤੀ ਖੇਤੀ ਨਾਲ ਆਈ ਖੜੋਤ ਨਾਲ ਨਜਿੱਠਣ ਲਈ ਖੇਤੀ ਸਹਾਇਕ ਧੰਦਿਆਂ ਅਤੇ ਆਪਣੀਆਂ ਜਿਣਸਾਂ ਦੀ ਪ੍ਰੋਸੈਸਿੰਗ ਤੇ ਮੰਡੀਕਰਨ ਦੇ ਹੁਨਰ ਸਿੱਖਣ ਦੀ ਅਪੀਲ ਕੀਤੀ। ਡਾ. ਹਰਬੰਸ ਸਿੰਘ ਬਰਿਆਣਾ ਨੇ ਵਿਦਿਆਰਥੀਆਂ ਨੂੰ ਪੰਜਾਬ ਦੇ ਕੁਦਰਤੀ ਸੋਮਿਆਂ ਦੀ ਸੰਭਾਲ ਤੇ ਖੇਤੀ ਜਿਣਸਾਂ ਨੂੰ ਬਿਮਾਰੀ ਰਹਿਤ ਕਰਨ ਦੇ ਨੁਕਤੇ ਸਾਂਝੇ ਕੀਤੇ।
ਲੇਖਕਾ ਰੋਮੀ ਦਿਵਗੁਣ ਨੇ ਮੰਚ ਦਾ ਸੰਚਾਲਨ ਕੀਤਾ। ਕੰਪਿਊਟਰ ਅਧਿਆਪਕ ਨਰੇਸ਼ ਕੁਮਾਰ ਨੇ ਧਾਰਮਿਕ ਗੀਤਾਂ, ਵਿਦਿਆਰਥੀ ਗੁਰਮੀਤ ਸਿੰਘ ਨੇ ਲੋਕ ਗੀਤ, ਗਾਇਕ ਬਲਜਿੰਦਰ ਢਿੱਲੋਂ ਨੇ ਲੋਕ ਤੱਥ ਤੇ ਘੋੋੜੀ ਸ਼ਹੀਦ ਭਗਤ ਸਿੰਘ ਸੁਣਾਈ। ਇਸ ਦੌਰਾਨ ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਦੀਆਂ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਕਿਸਾਨ ਹੋਰਟੀ ਸਟੋਰ ਹੁਸ਼ਿਆਰਪੁਰ, ਸਿਟਰਸ ਅਸਟੇਟ ਭੂੰਗਾ ਅਤੇ ਫੈਪਰੋ ਹਲਦੀ ਪਲਾਂਟ ਕੰਗਮਾਈ ਵੱਲੋਂ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਮੌਕੇ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਪ੍ਰਿੰਸੀਪਲ ਅਮਨਦੀਪ ਸ਼ਰਮਾ, ਹਰਮੇਲ ਸਿੰਘ, ਵਰਿੰਦਰ ਸਿੰਘ ਨਿਮਾਣਾ, ਸਰਬਜੀਤ ਸਿੰਘ ਕੰਗ, ਜਗਤਜੀਤ ਸਿੰਘ, ਬਾਗਬਾਨੀ ਮਾਹਿਰ ਡਾ. ਅਰਵਿੰਦ ਸਿੰਘ ਧੁੂਤ, ਓਂਕਾਰ ਸਿੰਘ ਕੈਲੇਫੋਰਨੀਆ, ਸੁਖਵਿੰਦਰ ਸਿੰਘ ਢੱਟ ਕੈਨੇਡਾ, ਸਰਬਜੀਤ ਸਿੰਘ ਇਟਲੀ, ਪ੍ਰਿੰਸੀਪਲ ਰੁਪਿੰਦਰ ਸਿੰਘ, ਕੁਲਵੰਤ ਸਿੰਘ ਮਾਰਸ਼ਲ ਅਤੇ ਡਾ. ਜਤਿੰਦਰਪਾਲ ਆਦਿ ਹਾਜ਼ਰ ਸਨ।

Advertisement

Advertisement