ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਮਗੜ੍ਹੀਆ ਕਾਲਜ ਵਿੱਚ ਪੁਸਤਕ ਲੋਕ ਅਰਪਣ ਸਮਾਗਮ

08:32 AM Apr 26, 2024 IST
ਰਣਜੋਧ ਸਿੰਘ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ ਪਤਵੰਤੇ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਅਪਰੈਲ
ਰਾਮਗੜ੍ਹੀਆ ਗਰਲਜ਼ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੁਸਤਕ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਰਣਜੋਧ ਸਿੰਘ ਵੱਲੋਂ ਕ੍ਰਿਤ ‘ਸ੍ਰੀ ਭਗਵਤ ਗੀਤਾ ਸਾਰ-ਵਿਸਥਾਰ’ ਲੋਕ ਅਰਪਣ ਕੀਤੀ ਗਈ ਅਤੇ ਕਰਮ ਯੋਗ ਦਾ ਸਿਧਾਂਤਕ ਫਲਸਫਾ ਵਿਸ਼ੇ ਨੂੰ ਲੈ ਕੇ ਵਿਚਾਰ ਗੋਸ਼ਟੀ ਕੀਤੀ ਗਈ। ਇਸ ਮੌਕੇ ਤਖਤ ਸ੍ਰੀ ਪਟਨਾ ਸਾਹਿਬ ਸਿੰਘ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਡਾ. ਸੁਰਜੀਤ ਪਾਤਰ, ਡਾ. ਪਿਆਰਾ ਲਾਲ ਗਰਗ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਵਿਚਾਰਾਂ ਦੀ ਸਾਂਝ ਪਾਈ। ਕਾਲਜ ਪ੍ਰਿੰ. ਜਸਪਾਲ ਕੌਰ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ।
ਸਮਾਗਮ ਦੌਰਾਨ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਆਪਣੀ ਮਾਂ ਬੋਲੀ ਵਿੱਚ ਲਿਖੀ ਗਈ ਭਗਤ ਗੀਤਾ ਤੇ ਸਰਲ ਅਰਥ ਮਾਨਵਤਾ ਦੇ ਬਹੁਤ ਕੰਮ ਆਉਣਗੇ। ਡਾ. ਜੌਹਲ ਨੇ ਕਿਹਾ ਕਿ ਇਸ ਰਚਨਾ ਰਾਹੀਂ ਸਰਲ ਪੰਜਾਬੀ ਭਾਸ਼ਾ ਵਿੱਚ ਕੀਤਾ ਅਨੁਵਾਦ ਅੱਜ ਦੀ ਨੌਜਵਾਨ ਪੀੜ੍ਹੀ ਦੀ ਅਗਿਆਨਤਾ ਅਤੇ ਚਿੰਤਾ ਤੋਂ ਮੁਕਤੀ ਪਾਉਣ ਵਿੱਚ ਬਹੁਤ ਸਹਾਇਕ ਹੋਵਗਾ। ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਕਿਸੇ ਭਾਸ਼ਾ ਦੀ ਮਹਾਨਤਾ ਇਹ ਹੀ ਨਹੀਂ ਕਿ ਉਸ ਵਿੱਚ ਕਿੰਨਾ ਸਾਹਿਤ ਰਚਿਆ ਗਿਆ ਹੈ ਸਗੋਂ ਇਸ ਵਿੱਚ ਹੈ ਕਿ ਹੋਰਨਾਂ ਭਾਸ਼ਾਵਾਂ ਵਿੱਚ ਰਚੇ ਗਏ ਕਿੰਨੇ ਕੁ ਹੋਰ ਸਾਹਿਤ ਨੂੰ ਆਪਣੇ ਵਿੱਚ ਸਮੇਟਿਆ ਹੋਇਆ ਹੈ। ਇਸ ਮੌਕੇ ਪੁਸਤਕ ਦੇ ਲੇਖਕ ਰਣਜੋਧ ਸਿੰਘ ਨੇ ਕਿਹਾ ਕਿ ਇਨਸਾਨੀਅਤ ਸਭ ਧਰਮਾਂ ਤੋਂ ਉੱਪਰ ਹੈ। ਇਹ ਪੁਸਤਕ ਸਾਰਿਆਂ ਦਾ ਮਾਰਗ ਦਰਸ਼ਨ ਕਰੇਗੀ। ਉਨ੍ਹਾਂ ਨੇ ਇਸ ਕਾਰਜ ਵਿੱਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਵੀ ਕੀਤਾ।

Advertisement

Advertisement
Advertisement