Bomb threat: ਦਿੱਲੀ ਦੇ ਛੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਨਵੀਂ ਦਿੱਲੀ, 14 ਦਸੰਬਰ
Bomb threat: ਇੱਥੋਂ ਦੇ ਛੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਅੱਜ ਧਮਕੀ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਰਾਜਧਾਨੀ ਦੇ ਸਕੂਲਾਂ ਨੂੰ ਇਸ ਹਫ਼ਤੇ ਧਮਕੀ ਭਰੇ ਈਮੇਲ ਭੇਜੇ ਜਾਣ ਦੀ ਇਹ ਤੀਜੀ ਘਟਨਾ ਹੈ।
ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਦੱਸਿਆ, ‘ਸਾਨੂੰ ਸਵੇਰੇ 6:09 ਵਜੇ ਦਿੱਲੀ ਪਬਲਿਕ ਸਕੂਲ, ਆਰਕੇ ਪੁਰਮ ਵਿੱਚ ਬੰਬ ਦੀ ਧਮਕੀ ਬਾਰੇ ਇੱਕ ਫੋਨ ਆਇਆ।’ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਊ ਵਿਭਾਗ, ਸਥਾਨਕ ਪੁਲੀਸ, ਡੌਗ ਸਕੁਐਡ ਅਤੇ ਬੰਬ ਨਿਰੋਧਕ ਟੀਮਾਂ ਸਕੂਲ ਪਹੁੰਚੀਆਂ ਅਤੇ ਤਲਾਸ਼ੀ ਮੁਹਿੰਮ ਚਲਾਈ। ਇਸ ਤੋਂ ਬਾਅਦ ਵਸੰਤ ਕੁੰਜ ਦੇ ਰਿਆਨ ਇੰਟਰਨੈਸ਼ਨਲ ਸਕੂਲ ਅਤੇ ਸਾਕੇਤ ਦੇ ਗਿਆਨ ਭਾਰਤੀ ਸਕੂਲ ਸਣੇ ਹੋਰ ਸਕੂਲਾਂ ਨੂੰ ਬੰਬ ਵਾਲੀ ਈਮੇਲ ਪ੍ਰਾਪਤ ਹੋਈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਸਕੂਲ ਵਿੱਚ ਤਲਾਸ਼ੀ ਅਤੇ ਨਿਰੀਖਣ ਤੋਂ ਬਾਅਦ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 30 ਸਕੂਲਾਂ ਤੇ ਇਸ ਤੋਂ ਪਹਿਲਾਂ 44 ਸਕੂਲਾਂ ਨੂੰ ਇਸ ਤਰ੍ਹਾਂ ਦੀਆਂ ਈਮੇਲਾਂ ਮਿਲੀਆਂ ਸਨ।