Bomb Threat: ਸੇਂਟ ਸਟੀਫਨ ਕਾਲਜ, ਮਯੂਰ ਵਿਹਾਰ ਸਕੂਲ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ
10:05 AM Feb 07, 2025 IST
Advertisement
ਨਵੀਂ ਦਿੱਲੀ, 7 ਫਰਵਰੀ
Advertisement
ਦਿੱਲੀ ਦੇ ਇੱਕ ਪ੍ਰਮੁੱਖ ਕਾਲਜ ਅਤੇ ਸਕੂਲ ਨੂੰ ਸ਼ੁੱਕਰਵਾਰ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਪੁਲੀਸ ਨੇ ਫੌਰੀ ਹਰਕਤ ਵਿੱਚ ਆਉਂਦੇ ਹੋਏ ਬੰਬ ਨਕਾਰਾ ਯੂਨਿਟਾਂ ਅਤੇ ਕੁੱਤਿਆਂ ਦੇ ਦਸਤੇ ਨੂੰ ਕੰਪਲੈਕਸ ਦੀ ਤਲਾਸ਼ੀ ਦੇ ਕੰਮ ਉੱਤੇ ਲਾਇਆ ਹੈ ।
ਧਮਕੀ ਵਾਲੀਆਂ ਈਮੇਲਾਂ ਦਿੱਲੀ ਯੂਨੀਵਰਸਿਟੀ ਦੇ ਇਕ ਹਿੱਸੇ ਵਾਲੇ ਸੇਂਟ ਸਟੀਫਨ ਕਾਲਜ ਅਤੇ ਮਯੂਰ ਵਿਹਾਰ ਦੇ ਅਹਲਕਨ ਇੰਟਰਨੈਸ਼ਨਲ ਸਕੂਲ ਨੂੰ ਭੇਜੀਆਂ ਗਈਆਂ ਸਨ।
ਇੱਕ ਪੁਲੀਸ ਅਧਿਕਾਰੀ ਨੇ ਕਿਹਾ, "ਸਵੇਰੇ 7.42 ਵਜੇ ਸੇਂਟ ਸਟੀਫਨ ਕਾਲਜ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ। ਸਾਡੇ ਬੰਬ ਨਕਾਰਾ ਅਤੇ ਕੁੱਤਿਆਂ ਦੇ ਦਸਤੇ ਮੌਕੇ ਉੱਤੇ ਹਨ, ਪੂਰੇ ਕੰਪਲੈਕਸ ਦੀ ਜਾਂਚ ਕੀਤੀ ਜਾ ਰਹੀ ਹੈ।"
ਪੂਰਬੀ ਦਿੱਲੀ ਜ਼ਿਲ੍ਹੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਯੂਰ ਵਿਹਾਰ ਫੇਜ਼ 1 ਵਿੱਚ ਸਥਿਤ ਅਹਲਕਨ ਇੰਟਰਨੈਸ਼ਨਲ ਸਕੂਲ ਦੇ ਅਧਿਕਾਰੀਆਂ ਨੇ ਸਵੇਰੇ 6.40 ਵਜੇ ਦੇ ਕਰੀਬ ਪੁਲੀਸ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਇਮਾਰਤ ਵਿੱਚ ਬੰਬ ਹੋਣ ਬਾਰੇ ਇੱਕ ਈਮੇਲ ਮਿਲੀ ਸੀ।
Advertisement
Advertisement
Advertisement