ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਰੀਆ ਵਿੱਚ ਬੰਬ ਧਮਾਕਾ, ਅੱਠ ਦੀ ਮੌਤ

08:39 PM Jul 26, 2020 IST

ਬੇਰੂਤ, 26 ਜੁਲਾਈ
ਉੱਤਰੀ ਸੀਰੀਆ ਦੇ ਸਰਹੱਦੀ ਸ਼ਹਿਰ ਵਿੱਚ ਇਕ ਬਾਜ਼ਾਰ ਵਿਚ ਅੱਜ ਹੋਏ ਬੰਬ ਧਮਾਕੇ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 19 ਹੋਰ ਜ਼ਖ਼ਮੀ ਹੋ ਗਏ। ਇਸ ਸ਼ਹਿਰ ’ਤੇ ਤੁਰਕੀ ਦਾ ਸਮਰਥਨ ਕਰਨ ਵਾਲੇ ਵਿਰੋਧੀ ਲੜਾਕਿਆਂ ਦਾ ਕਬਜ਼ਾ ਹੈ। ਸਰਕਾਰੀ ਸਮਾਚਾਰ ਸਮਿਤੀ ਨੇ ਇਹ ਜਾਣਕਾਰੀ ਦਿੱਤੀ। ਤੁਰਕੀ ਦੀ ਸਰਹੱਦ ਨਾਲ ਲੱਗਦੇ ਰਾਸ ਅਲ ਆਇਨ ਸ਼ਹਿਰ ਦੇ ਬਾਜ਼ਾਰ ਵਿੱਚ ਹੋਏ ਧਮਾਕੇ ਵਿੱਚ ਕਈ ਦੁਕਾਨਾਂ ਨੁਕਸਾਨੀਆਂ ਗਈਆਂ। ਸਮਾਚਾਰ ਸਮਿਤੀ ਸਨਾ ਅਨੁਸਾਰ ਧਮਾਕਾ ਕਾਰ ਵਿੱਚ ਹੋਇਆ ਜਦੋਂ ਕਿ ਬ੍ਰਿਟੇਨ ਦੀ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦਾ ਕਹਿਣਾ ਹੈ ਕਿ ਧਮਾਕਾ ਮੋਟਰਸਾਈਕਲ ਵਿੱਚ ਹੋਇਆ। ਮਿ੍ਤਕਾਂ ਵਿੱਚ ਇਕ ਔਰਤ ਅਤੇ ਬੱਚਾ ਸ਼ਾਮਲ ਹੈ। ਤੁਰਕੀ ਰੱਖਿਆ ਮੰਤਰਾਲੇ ਨੇ ਹਮਲੇ ਲਈ ਕੁਰਦ ਲੜਾਕਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

Advertisement

 

 

Advertisement

Advertisement
Tags :
ਸੀਰੀਆਧਮਾਕਾ;ਵਿੱਚ
Advertisement