ਬੰਬ ਧਮਾਕਾ: ਮੁਲਜ਼ਮ ਪ੍ਰੋਡਕਸ਼ਨ ਵਾਰੰਟ ’ਤੇ ਚੰਡੀਗੜ੍ਹ ਲਿਆਂਦੇ
07:29 AM Dec 07, 2024 IST
Advertisement
ਖ਼ੇਤਰੀ ਪ੍ਰਤੀਨਿਧ
ਚੰਡੀਗੜ੍ਹ, 6 ਦਸੰਬਰ
ਚੰਡੀਗੜ੍ਹ ਪੁਲੀਸ ਇੱਥੇ ਸੈਕਟਰ-26 ਦੇ ਮੱਧ ਮਾਰਗ ’ਤੇ ਸਥਿਤ ਕਲੱਬਾਂ ਦੇ ਬਾਹਰ ਪਿਛਲੇ ਮਹੀਨੇ ਹੋਏ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਦੋਵਾਂ ਮੁਲਜ਼ਮਾਂ ਨੂੰ ਹਰਿਆਣਾ ਦੇ ਹਿਸਾਰ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਚੰਡੀਗੜ੍ਹ ਲੈ ਕੇ ਆਈ ਹੈ। ਦੋਵਾਂ ਮੁਲਜ਼ਮਾਂ ਨੂੰ ਚੰਡੀਗੜ੍ਹ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਦਾ 6 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਇਨ੍ਹਾਂ ਬੰਬ ਧਮਾਕਿਆਂ ਨੂੰ ਲੈਕੇ ਪੁੱਛਗਿੱਛ ਕਰੇਗੀ। ਪਿਛਲੇ ਮਹੀਨੇ 26 ਨਵੰਬਰ ਨੂੰ ਸਵੇਰੇ ਇਥੇ ਸੈਕਟਰ-26 ਸਥਿਤ ਦੋ ਕਲੱਬਾਂ ਦੇ ਬਾਹਰ ਬੰਬ ਸੁੱਟਣ ਵਾਲੇ ਦੋ ਮੁਲਜ਼ਮਾਂ ਨੂੰ ਚੰਡੀਗੜ੍ਹ ਪੁਲੀਸ ਅਤੇ ਹਰਿਆਣਾ ਸਪੈਸ਼ਲ ਟਾਸਕ ਫੋਰਸ ਨੇ ਹਿਸਾਰ ’ਚ ਇੱਕ ਸਾਂਝੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਸੂਤਰਾਂ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਨੇ ਗੋਲਡੀ ਬਰਾੜ ਦੇ ਹੌਲਦਾਰ ਪ੍ਰਦੀਪ ਮਲਿਕ ਦੇ ਕਹਿਣ ’ਤੇ ਬੰਬ ਧਮਾਕੇ ਕੀਤੇ ਸਨ।
Advertisement
Advertisement
Advertisement