ਬੋਮਨ ਇਰਾਨੀ ਨੇ ਫ਼ਿਲਮ ‘ਮਹਾਤਮਾ ਬਨਾਮ ਗਾਂਧੀ’ ਲਈ 30 ਕਿੱਲੋ ਭਾਰ ਘਟਾਇਆ
ਮੁੰਬਈ: ਫ਼ਿਲਮ ਮੁੰਨਾ ਭਾਈ,’ ‘ਮੈਂ ਹੂੰ ਨਾ’, ‘ਵੀਰ ਜ਼ਾਰਾ’, ਖੋਸਲਾ ਕਾ ਘੋਸਲਾ’ ਅਤੇ ਕਈ ਹੋਰ ਫ਼ਿਲਮਾਂ ਨਾਲ ਪਛਾਣ ਬਣਾਉਣ ਵਾਲੇ ਅਦਾਕਾਰ ਬੋਮਨ ਇਰਾਨੀ ਨੇ ਫਿਰੋਜ਼ ਖਾਨ ਦੀ ‘ਮਹਾਤਮਾ ਬਨਾਮ ਗਾਂਧੀ’ ਫ਼ਿਲਮ ਵਿੱਚ ਰਾਸ਼ਟਰਪਿਤਾ ਦੀ ਭੂਮਿਕਾ ਨਿਭਾਉਣ ਦੀ ਆਪਣੀ ਯਾਤਰਾ ਨੂੰ ਯਾਦ ਕੀਤਾ। ਬੋਮਨ ਨੇ ਇੰਸਟਾਗ੍ਰਾਮ ’ਤੇ ਇਸ ਸਬੰਧੀ ਖੁਲਾਸਾ ਕੀਤਾ ਹੈ ਕਿ ਉਸ ਨੇ ਇਸ ਭੂਮਿਕਾ ਲਈ 30 ਕਿੱਲੋ ਭਾਰ ਘੱਟ ਕੀਤਾ। ਉਸ ਨੇ ਮਹਾਤਮਾ ਗਾਂਧੀ ਵਾਲੇ ਕਿਰਦਾਰ ਦੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਕਾਰਨ ਉਸ ਨੂੰ ਆਪਣੇ ਸਰੀਰ ਵਿੱਚ ਤਬਦੀਲੀ ਲਿਆਉਣੀ ਪਈ। ਉੁਸ ਨੇ ਕੈਪਸ਼ਨ ਵਿੱਚ ਲਿਖਿਆ ਹੈ, ‘ਸਾਨੂੰ ਹਰ ਰੋਜ਼ ਗਾਂਧੀ ਦੇ ਸਿਧਾਂਤਾਂ ਬਾਰੇ ਸੋਚਣਾ ਚਾਹੀਦਾ ਹੈ। ਮੈਨੂੰ ਫਿਰੋਜ਼ ਖਾਨ ਦੀ ਫ਼ਿਲਮ ‘ਮਹਾਤਮਾ ਬਨਾਮ ਗਾਂਧੀ’ ਵਿੱਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਦਾ ਸੁਭਾਗ ਮਿਲਿਆ। ਅਜਿਹਾ ਰੋਲ ਅਦਾ ਕਰਨ ਲਈ ਉਸ ਨੇ 30 ਕਿੱਲੋ ਭਾਰ ਘਟਾਇਆ ਪਰ ਇਸ ਤੋਂ ਉਨ੍ਹਾਂ ਨੂੰ ਜਿੰਦਗੀ ਭਰ ਦੀ ਸਿੱਖਿਆ ਮਿਲੀ।’ ਅਦਾਕਾਰ ਬੋਮਨ ਇਰਾਨੀ ਜਲਦੀ ਹੀ ਆਉਣ ਵਾਲੀ ਫਿਲਮ ‘ਡੰਕੀ ਵਿੱਚ ਨਜ਼ਰ ਆਵੇਗਾ। ਫ਼ਿਲਮ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਵੱਲੋਂ ਕੀਤਾ ਗਿਆ ਹੈ ਅਤੇ ਇਸ ਵਿੱਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਤਾਪਸੀ ਪੰਨੂ ਵੀ ਹਨ। ਇਹ ਫ਼ਿਲਮ 22 ਦਸੰਬਰ ਨੂੰ ਕ੍ਰਿਸਮਸ ’ਤੇ ਸਨਿੇਮਾਘਰਾਂ ਦਾ ਸ਼ਿੰਗਾਰ ਬਣੇਗੀ। -ਆਈਏਐੱਨਐੱਸ