For the best experience, open
https://m.punjabitribuneonline.com
on your mobile browser.
Advertisement

ਬਾਲੀਵੁੱਡ ਅਦਾਕਾਰ ਪਰਵੀਨ ਡਬਾਸ ਕਾਰ ਹਾਦਸੇ ਤੋਂ ਬਾਅਦ ਆਈਸੀਯੂ ਵਿੱਚ ਦਾਖ਼ਲ

03:23 PM Sep 21, 2024 IST
ਬਾਲੀਵੁੱਡ ਅਦਾਕਾਰ ਪਰਵੀਨ ਡਬਾਸ ਕਾਰ ਹਾਦਸੇ ਤੋਂ ਬਾਅਦ ਆਈਸੀਯੂ ਵਿੱਚ ਦਾਖ਼ਲ
Advertisement

ਮੁੰਬਈ, 21 ਸਤੰਬਰ

Advertisement

ਅਦਾਕਾਰ ਪਰਵੀਨ ਡਬਾਸ ਨੂੰ ਸ਼ਨਿੱਚਰਵਾਰ ਨੂੰ ਕਾਰ ਹਾਦਸੇ ਤੋਂ ਬਾਅਦ ਇੱਥੋਂ ਦੇ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਨੇ ਦਿੱਤੀ। 50 ਸਾਲਾ ਡਬਾਸ ਮੁੱਖ ਤੌਰ 'ਤੇ ਮੀਰਾ ਨਾਇਰ ਦੀ ‘ਮਾਨਸੂਨ ਵੈਡਿੰਗ’, ‘ਮੈਨੇ ਗਾਂਧੀ ਕੋ ਨਹੀਂ ਮਾਰਾ’, ‘ਖੋਸਲਾ ਕਾ ਘੋਸਲਾ’, ‘ਦਿ ਪਰਫੈਕਟ ਹਸਬੈਂਡ’ ਅਤੇ ‘ਦਿ ਵਰਲਡ ਅਨਸੀਨ’ ਵਰਗੀਆਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕਿਆ ਹੈ।
ਅਦਾਕਾਰ ਦੀ ਪਤਨੀ ਪ੍ਰੀਤੀ ਝਾਂਗਿਆਨੀ ਨੇ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਅਫਸੋਸ ਹੈ ਕਿ ਬਾਲੀਵੁੱਡ ਅਭਿਨੇਤਾ ਅਤੇ ਪ੍ਰੋ ਪੰਜਾ ਲੀਗ ਦੇ ਸਹਿ-ਸੰਸਥਾਪਕ ਪਰਵੀਨ ਡਬਾਸ ਨੂੰ ਸ਼ਨੀਵਾਰ ਸਵੇਰੇ ਇੱਕ ਮੰਦਭਾਗੀ ਕਾਰ ਦੁਰਘਟਨਾ ਤੋਂ ਬਾਅਦ ਉਹ ਹੋਲੀ ਫੈਮਿਲੀ ਹਸਪਤਾਲ ਬਾਂਦਰਾ ਦੇ ਆਈਸੀਯੂ ਵਿੱਚ ਹਨ। -ਪੀਟੀਆਈ

Advertisement

Advertisement
Author Image

Puneet Sharma

View all posts

Advertisement