For the best experience, open
https://m.punjabitribuneonline.com
on your mobile browser.
Advertisement

ਬੋਇੰਗ ਦਾ ‘ਸਟਾਰਲਾਈਨਰ’ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਦੇ ਬਿਨਾਂ ਪੁਲਾੜ ਤੋਂ ਰਵਾਨਾ

10:23 AM Sep 07, 2024 IST
ਬੋਇੰਗ ਦਾ ‘ਸਟਾਰਲਾਈਨਰ’ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਦੇ ਬਿਨਾਂ ਪੁਲਾੜ ਤੋਂ ਰਵਾਨਾ
Representational
Advertisement

ਹਿਊਸਟਨ (ਅਮਰੀਕਾ), 7 ਸਤੰਬਰ

Boeing's Starliner return: ਬੋਇੰਗ ਦਾ 'ਸਟਾਰਲਾਈਨਰ' ਪੁਲਾੜ ਕੈਪਸੂਲ ਸ਼ੁੱਕਰਵਾਰ ਨੂੰ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (Sunita Williams) ਅਤੇ ਬੁਚ ਵਿਲਮੋਰ (Butch Wilmore) ਦੇ ਬਿਨਾਂ ਹੀ ਧਰਤੀ 'ਤੇ ਵਾਪਸੀ ਲਈ ਰਵਾਨਾ ਹੋ ਗਿਆ ਹੈ। ਸਮੱਸਿਆ ਕਾਰਨ ਇਹ ਪੁਲਾੜ ਯਾਤਰੀਆਂ ਦੇ ਬਿਨਾਂ ਧਰਤੀ ’ਤੇ ਪਰਤ ਰਿਹਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਦੋਵੇਂ ਪੁਲਾੜ ਯਾਤਰੀ ਹੁਣ ਅਗਲੇ ਸਾਲ ਤੱਕ ਪੁਲਾੜ ਸਟੇਸ਼ਨ ’ਤੇ ਰਹਿਣਗੇ। ਕੈਪਸੂਲ ਦੇ ਛੇ ਘੰਟੇ ਦੇ ਸਫ਼ਰ ਤੋਂ ਬਾਅਦ ਨਿਊ ਮੈਕਸੀਕੋ ਦੇ ਰੇਗਿਸਤਾਨ ਵਿੱਚ ਉਤਰਨ ਦੀ ਸੰਭਾਵਨਾ ਹੈ।

Advertisement

ਫਾਈਲ ਫੋਟੋ : ਪੀਟੀਆਈ

'ਸਟਾਰਲਾਈਨਰ' ਪੁਲਾੜ ਸਟੇਸ਼ਨ ਛੱਡਣ ਤੋਂ ਬਾਅਦ, ਸੁਨੀਤਾ ਵਿਲੀਅਮਜ਼ ਨੇ ਇੱਕ ਰੇਡੀਓ ਸੰਦੇਸ਼ ਵਿੱਚ ਕਿਹਾ, "ਉਹ ਘਰ ਜਾ ਰਿਹਾ ਹੈ।" ਵਿਲੀਅਮਜ਼ ਅਤੇ ਵਿਲਮੋਰ ਨੂੰ ਸਟਾਰਲਾਈਨਰ ਦੀ ਪੁਲਾੜ ਉਡਾਣ ਤੋਂ ਇਕ ਹਫ਼ਤੇ ਬਾਅਦ ਜੂਨ ਵਿਚ ਧਰਤੀ ’ਤੇ ਵਾਪਸ ਆਉਣਾ ਸੀ, ਪਰ ਇਸ ਦੇ ਥਰਸਟਰ ਵਿਚ ਸਮੱਸਿਆ ਅਤੇ ਹੀਲੀਅਮ ਲੀਕ ਹੋਣ ਕਾਰਨ ਦੋਵੇਂ ਪੁਲਾੜ ਵਿਚ ਫਸ ਗਏ ਸਨ।

ਨਾਸਾ (NASA) ਨੇ ਕਿਹਾ ਸੀ ਕਿ ‘ਸਟਾਰਲਾਈਨਰ’ ਰਾਹੀਂ ਦੋਵਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣਾ ਬਹੁਤ ਜੋਖਮ ਭਰਿਆ ਹੈ। ਇਸ ਲਈ, ਇਹ ਪੂਰੀ ਤਰ੍ਹਾਂ ਆਟੋਮੇਟਿਡ ਵਾਹਨ ਖਾਲੀ ਸੀਟ, ਸਟੇਸ਼ਨ ’ਤੇ ਮੌਜੂਦ ਕੁਝ ਪੁਰਾਣੇ ਉਪਕਰਨ ਅਤੇ ਪੁਲਾੜ ਵਿਚ ਪਾਏ ਹੋਏ ਨੀਲੇ ਸਪੇਸ ਸੂਟ ਦੇ ਨਾਲ ਧਰਤੀ 'ਤੇ ਵਾਪਸ ਆ ਰਿਹਾ ਹੈ। ਹੁਣ ‘ਸਪੇਸਐਕਸ’ ਪੁਲਾੜ ਵਾਹਨ ਅਗਲੇ ਸਾਲ ਫਰਵਰੀ ਵਿਚ ਦੋਵਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਜਾਵੇਗਾ। ਏਪੀ

#Boeing's Starliner return # NASA #Sunita Williams #Butch Wilmore

Advertisement
Tags :
Author Image

Puneet Sharma

View all posts

Advertisement