ਲੰਗਰ ਹਾਲ ਨੇੜਿਉਂ ਲਾਸ਼ ਬਰਾਮਦ
08:30 AM Oct 03, 2023 IST
ਪੱਤਰ ਪ੍ਰੇਰਕ
ਤਰਨ ਤਾਰਨ, 2 ਅਕਤੂਬਰ
ਥਾਣਾ ਸਿਟੀ ਤਰਨ ਤਾਰਨ ਦੀ ਪੁਲੀਸ ਨੂੰ ਅੱਜ ਦਰਬਾਰ ਸਾਹਿਬ ਦੇ ਲੰਗਰ ਹਾਲ ਨੇੜਿਓਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ| ਪੁਲੀਸ ਅਧਿਕਾਰੀ ਏ ਐਸ ਆਈ ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਰੰਗ ਕਣਕਵੰਨਾ ਹੈ ਜਿਸ ਦੀ ਉਮਰ 40 ਕੁ ਸਾਲ ਦੇ ਕਰੀਬ ਹੈ। ਉਸ ਦਾ ਕੱਦ 5’-6” ਹੈ ਜਿਸ ਨੇ ਡੱਬੀਦਾਰ ਧਾਰੀ ਦੀ ਲਾਲ ਰੰਗ ਦੀ ਕਮੀਜ਼ ਅਤੇ ਨਸਵਾਰੀ ਰੰਗ ਦੀ ਪੈਂਟ ਪਾਈ ਹੋਈ ਹੈ| ਪੁਲੀਸ ਨੇ ਲਾਸ਼ ਨੂੰ ਤਰਨ ਤਾਰਨ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ ਜਿਥੇ ਸ਼ਨਾਖਤ ਕਰਨ ਲਈ ਨਿਯਮਾਂ ਅਨੁਸਾਰ 72 ਘੰਟੇ ਤੱਕ ਲਈ ਰੱਖਿਆ ਜਾਵੇਗਾ| ਇਸ ਤੋਂ ਬਾਅਦ ਲਾਸ਼ ਦਾ ਸਸਕਾਰ ਕਰ ਦਿੱਤਾ ਜਾਵੇਗਾ। ਪੁਲੀਸ ਨੇ ਇਸ ਸਬੰਧੀ ਆਪਣੇ ਵਟਸਐਪ ਗਰੁੱਪਾਂ ਵਿਚ ਵੀ ਖਬਰ ਨਸ਼ਰ ਕੀਤੀ ਹੈ। ਇਸ ਤੋਂ ਇਲਾਵਾ ਪੁਲੀਸ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।
Advertisement
Advertisement