ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੇਈਂ ’ਚ ਡੁੱਬੇ ਵਿਅਕਤੀ ਦੀ ਲਾਸ਼ 10ਵੇਂ ਦਿਨ ਵੀ ਨਾ ਮਿਲੀ

05:45 AM Jan 16, 2025 IST

ਪੱਤਰ ਪ੍ਰੇਰਕ
ਦਸੂਹਾ, 15 ਜਨਵਰੀ

ਇੱਥੋਂ ਦੇ ਬੇਟ ਇਲਾਕੇ ਤੋਂ ਨਿਕਲਣ ਵਾਲੀ ਕਾਲੀ ਵੇਈਂ ’ਚ ਡੁੱਬਣ ਵਾਲੇ ਪਿੰਡ ਛਾਂਗਲਾ ਦੇ ਵਸਨੀਕ ਨਰਿੰਦਰ ਸਿੰਘ ਨਿੰਦਾ (55) ਪੁੱਤਰ ਮਹਿੰਦਰ ਸਿੰਘ ਦੀ ਲਾਸ਼ ਦਸਵੇਂ ਦਿਨ ਵੀ ਨਾ ਮਿਲੀ। ਲਾਸ਼ ਲੱਭਣ ਲਈ ਸਰਕਾਰੀ ਗੋਤਾਖੋਰ ਉਪਲੱਬਧ ਨਾ ਹੋਣ ਕਾਰਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੀ ਰੈਸਕਿਊ ਟੀਮ ਨੂੰ ਬੁਲਾਇਆ ਗਿਆ ਪਰ ਹੁਣ ਤੱਕ ਲਾਸ਼ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਸਬੰਧੀ ਪਿੰਡ ਛਾਂਗਲਾ ਦੇ ਮੋਹਤਬਰਾਂ ਦਾ ਵਫਦ ਲਾਸ਼ ਲੱਭਣ ਲਈ ਸਰਕਾਰੀ ਸਹਾਇਤਾ ਲਈ ਹਲਕਾ ਵਿਧਾਇਕ ਕਰਮਬੀਰ ਘੁੰਮਣ ਨੂੰ ਮਿਲਿਆ। ਵਿਧਾਇਕ ਨੇ ਲਾਸ਼ ਲੱਭਣ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਜਾਣਕਾਰੀ ਮੁਤਾਬਕ ਲੰਘੀ 6 ਜਨਵਰੀ ਨੂੰ ਨਰਿੰਦਰ ਸਿੰਘ ਪੈਰ ਤਿਲਕਣ ਕਾਰਨ ਪਿੰਡ ਸੈਦੋਵਾਲ ਤੇ ਬੇਗਪੁਰ ਦੇ ਵਿਚਕਾਰ ਕਾਲੀ ਵੇਈਂ ’ਚ ਡੁੱਬ ਗਿਆ। ਘਟਨਾ ਵਾਲੀ ਥਾਂ ’ਤੇ ਪਾਵਰ ਪਲਾਂਟ ਲਗਾਇਆ ਗਿਆ ਹੈ ਉੱਥੇ ਪਾਣੀ ਦਾ ਵਹਾਅ ਵੀ ਜ਼ਿਆਦਾ ਹੁੰਦਾ ਹੈ ਤੇ ਵੇਈਂ ਦੇ ਕੰਢੇ ਕੋਈ ਰੇੰਲੰਗ ਵੀ ਨਹੀਂ ਲਗਾਈ ਗਈ।ਮ੍ਰਿਤਕ ਮਜ਼ਦੂਰੀ ਦਾ ਕੰਮ ਕਰਦਾ ਸੀ।

Advertisement

Advertisement