For the best experience, open
https://m.punjabitribuneonline.com
on your mobile browser.
Advertisement

ਯਮੁਨਾ ਕੰਢਿਓਂ ਲੜਕੀ ਦੀ ਲਾਸ਼ ਬਰਾਮਦ

07:51 AM Mar 28, 2024 IST
ਯਮੁਨਾ ਕੰਢਿਓਂ ਲੜਕੀ ਦੀ ਲਾਸ਼ ਬਰਾਮਦ
Advertisement

ਪੱਤਰ ਪ੍ਰੇਰਕ
ਫਰੀਦਾਬਾਦ, 27 ਮਾਰਚ
ਫਰੀਦਾਬਾਦ ਪੁਲੀਸ ਨੂੰ ਯਮੁਨਾ ਨਦੀ ਕੰਢਿਓਂ ਇੱਕ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਪੁਲੀਸ ਨੂੰ ਲੜਕੀ ਦੇ ਕਤਲ ਦਾ ਸ਼ੱਕ ਹੈ। ਪੁਲੀਸ ਮੁਤਾਬਕ ਲੜਕੀ ਦੇ ਗਲੇ ’ਤੇ ਸੱਟ ਦੇ ਨਿਸ਼ਾਨ ਹਨ। ਲੜਕੀ ਦੀ ਪਛਾਣ ਕਰਨ ਲਈ ਕੇਜੀਪੀ ’ਤੇ ਲਗਾਏ 111 ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਅਜਿਹੇ ’ਚ ਪੁਲੀਸ ਨੇ ਲੜਕੀ ਦੇ ਸੰਸਕਾਰ ਲਈ ਮੈਡੀਕਲ ਅਫਸਰ ਤੋਂ 12 ਦਿਨਾਂ ਦੀ ਇਜਾਜ਼ਤ ਮੰਗੀ ਹੈ। ਪੁਲੀਸ ਚੌਕੀ ਚਾਂਦਪੁਰ ਦੇ ਇੰਚਾਰਜ ਓਮ ਪ੍ਰਕਾਸ਼ ਨੇ ਦੱਸਿਆ ਕਿ ਡਾਕਟਰਾਂ ਅਨੁਸਾਰ ਲੜਕੀ ਦੀ ਗਰਦਨ ’ਤੇ ਸੱਟ ਦੇ ਨਿਸ਼ਾਨ ਹਨ। ਲੜਕੀ ਦੀ ਇਕ ਲੱਤ ਪੂਰੀ ਤਰ੍ਹਾਂ ਟੁੱਟ ਗਈ ਹੈ। ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੜਕੀ ਦਾ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਉਸ ਨੂੰ ਕੇਜੀਪੀ ਪੁਲ ਤੋਂ ਸੁੱਟ ਦਿੱਤਾ ਗਿਆ ਹੋਵੇ। ਲੜਕੀ ਦੀ ਪਛਾਣ ਲਈ ਪੁਲੀਸ ਕਾਰਵਾਈ ਕਰ ਰਹੀ ਹੈ।

Advertisement

Advertisement
Advertisement
Author Image

joginder kumar

View all posts

Advertisement